ਸਿਆਣੇ ਕਸਬੇ (Smart Towns)
ਸਾਡੇ ਕੋਲ ਪਹਿਲਾਂ ਹੀ ਗਿਆਨ ਅਤੇ ਤਕਨਾਲੋਜੀ ਹੈ। ਅਸੀਂ ਅਜਿਹੇ ਸਥਾਨਾਂ ਦੀ ਸਿਰਜਣਾ ਕਰ ਸਕਦੇ ਹਾਂ ਜੋ ਰਹਿਣ ਲਈ ਵਧੀਆ ਹਨ: ਸਿਹਤਮੰਦ, ਟਿਕਾਊ, ਪੁੱਗਣਯੋਗ, ਕਾਢਕਾਰੀ ਅਤੇ ਮਜ਼ਬੂਤ ਭਾਈਚਾਰਿਆਂ ਦੇ ਨਾਲ।
On this page...
ਹਰ ਦਿਨ, ਅਸੀਂ ਆਪਣਾ ਭਵਿੱਖ ਬਣਾ ਰਹੇ ਹਾਂ। ਹਾਲਾਂਕਿ ਸਾਡੇ ਵਾਤਾਵਰਣ ਅਤੇ ਜਲਵਾਯੂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਬਹੁਤ ਸਾਰੇ ਤਰੀਕੇ ਹਨ ਜਿੰਨ੍ਹਾਂ ਨਾਲ ਆਸਟ੍ਰੇਲੀਆ ਦੇ ਲੋਕ ਅੱਗੇ ਵਾਸਤੇ ਵਧੇਰੇ ਸਿਹਤਮੰਦ, ਸੁਰੱਖਿਅਤ, ਵਾਜਬ ਅਤੇ ਪੁੱਗਣਯੋਗ ਤਰੀਕੇ ਦੀ ਸਿਰਜਣਾ ਕਰਨ ਲਈ ਕਾਰਵਾਈ ਕਰ ਰਹੇ ਹਨ।
ਭਾਂਵੇਂ ਤੁਸੀਂ ਆਪਣੇ ਖੁਦ ਦੇ ਘਰ ਵਿੱਚ ਕੀਤੀਆਂ ਜਾਣ ਵਾਲੀਆਂ ਛੋਟੀਆਂ-ਛੋਟੀਆਂ ਤਬਦੀਲੀਆਂ ਨੂੰ ਲੱਭ ਰਹੇ ਹੋਵੋ ਜਾਂ ਜੀਵਨ-ਤੋਂ-ਵਡੇਰੇ ਹੱਲਾਂ ਤੋਂ ਪ੍ਰੇਰਿਤ ਹੋਣਾ ਚਾਹੁੰਦੇ ਹੋਵੋ, ਆਸਟ੍ਰੇਲੀਆ ਦਾ ਅਜਾਇਬ-ਘਰ ਤੁਹਾਨੂੰ ਵਿਖਾਵੇਗਾ ਕਿ ਸਾਡੇ ਭਾਈਚਾਰਿਆਂ ਵਿੱਚ ਜਲਵਾਯੂ ਤਬਦੀਲੀ ਨਾਲ ਨਿਪਟਣ ਵਾਸਤੇ ਢੇਰ ਸਾਰੀਆਂ ਉਮੀਦਾਂ
ਸਾਫ਼ ਊਰਜਾ
ਹਵਾ ਵਾਲੀਆਂ ਟਰਬਾਈਨਾਂ
ਛੋਟੀਆਂ ਅਤੇ ਵੱਡੀਆਂ ਟਰਬਾਈਨਾਂ ਨੂੰ ਘੁੰਮਾਉਂਦੇ ਹੋਏ, ਹਵਾ ਸਾਡੇ 100% ਸਵੱਛ ਊਰਜਾ ਵਾਲੇ ਭਵਿੱਖ ਦੀ ਸਿਰਜਣਾ ਕਰਨ ਵਿੱਚ ਮਦਦ ਕਰ ਰਹੀ ਹੈ।
ਸਵੱਛ ਯਾਤਰਾ
ਪੈਦਲ, ਸਾਈਕਲ, ਜਨਤਕ ਆਵਾਜਾਈ ਜਾਂ ਬਿਜਲੀ ਵਾਲੀ ਗੱਡੀ ਰਾਹੀਂ ਯਾਤਰਾ ਕਰਨਾ ਸਾਨੂੰ ਸਿਹਤਮੰਦ ਹਵਾ ਦੇਣ ਵਿੱਚ ਮਦਦ ਕਰਦਾ ਹੈ।
ਬਿਜਲੀ ਨਾਲ ਅੱਗੇ ਵਧਿਆ ਜਾ ਰਿਹਾ ਹੈ
ਆਸਟ੍ਰੇਲੀਆ ਵਿੱਚ ਤੇਜ਼ ਅਤੇ ਭਰੋਸੇਯੋਗ, ਬਿਜਲੀ ਵਾਲੀਆਂ ਗੱਡੀਆਂ (EVs) ਵੱਡੀ ਗਿਣਤੀ ਵਿੱਚ ਵਿਕ ਰਹੀਆਂ ਹਨ। ਬਿਜਲੀ ਵਾਲੀਆਂ ਕਾਰਾਂ, ਬੱਸਾਂ, ਮੋਟਰਸਾਈਕਲਾਂ ਅਤੇ ਵੈਨਾਂ ਦੁਆਰਾ ਕੋਈ ਪ੍ਰਦੂਸ਼ਿਤ ਧੂੰਆਂ ਪੈਦਾ ਨਹੀਂ ਹੁੰਦਾ। ਉਹ ਚਲਾਉਣ ਲਈ ਸਸਤੇ ਹਨ ਅਤੇ ਹੁਣ ਇਕ ਵਾਰੀ ਚਾਰਜ ਕਰਨ 'ਤੇ ਬਹੁਤ ਦੂਰ ਤੱਕ ਚਲੇ ਜਾਂਦੇ ਹਨ।
➔ ਕੀ ਤੁਸੀਂ ਜਾਣਦੇ ਹੋ ਕਿ EV ਨੂੰ ਚਾਰਜ ਕਰਨਾ ਪੈਟਰੋਲ ਦੀ ਵਰਤੋਂ ਕਰਨ ਨਾਲੋਂ ਘੱਟ ਨਿਕਾਸ ਪੈਦਾ ਕਰਦਾ ਹੈ ਕਿਉਂਕਿ ਬਿਜਲੀ ਗਰਿੱਡ ਵਿੱਚ ਨਵਿਆਉਣਯੋਗ ਊਰਜਾ ਦੀ ਮਾਤਰਾ ਵੱਧ ਰਹੀ ਹੈ। ਸੋਲਰ ਪੈਨਲਾਂ ਤੋਂ ਚਾਰਜ ਕਰਨ ਦਾ ਅਰਥ ਹੈ ਬਿਨਾਂ ਕਿਸੇ ਲਾਗਤ ਜਾਂ ਨਿਕਾਸ ਦੇ ਗੱਡੀ ਚਲਾਉਣਾ।
ਉਦੋਂ ਵੀ ਜਦੋਂ ਕਿ ਸੂਰਜ ਚਮਕਦਾ ਨਹੀਂ ਹੈ
ਸੂਰਜੀ ਊਰਜਾ ਨੂੰ ਸੰਭਾਲ ਕੇ ਰੱਖਣ ਵਾਲੀਆਂ ਬੈਟਰੀਆਂ ਸਸਤੀਆਂ ਹੁੰਦੀਆਂ ਜਾ ਰਹੀਆਂ ਹਨ। ਉਹ ਤੁਹਾਨੂੰ ਰਾਤ ਅਤੇ ਬੱਦਲਵਾਈ ਵਾਲੇ ਦਿਨਾਂ ਵਿੱਚ ਨਵਿਆਉਣਯੋਗ ਊਰਜਾ ਦੀ ਵਰਤੋਂ ਕਰਨ ਦਿੰਦੀਆਂ ਹਨ। ਬਿਜਲੀ ਵਾਲੀ ਕਾਰ ਦੀ ਬੈਟਰੀ ਦੀ ਵਰਤੋਂ ਘਰ ਨੂੰ ਬਿਜਲੀ ਦੇਣ ਲਈ ਵੀ ਕੀਤੀ ਜਾ ਸਕਦੀ ਹੈ।
ਸੋਲਰ ਸੜਕਾਂ
ਸਖਤ ਸੜਕਾਂ ਵਾਲੀਆਂ ਟਾਈਲਾਂ ਜੋ ਸੂਰਜੀ ਊਰਜਾ ਨੂੰ ਆਪਣੇ ਅੰਦਰ ਸੋਖਦੀਆਂ ਹਨ ਉਹ ਕਸਬਿਆਂ ਨੂੰ ਊਰਜਾ ਦੇਣ ਵਿੱਚ ਮੱਦਦ ਕਰ ਸਕਦੀਆਂ ਹਨ। ਜਲਦੀ ਹੀ, ਉਹ ਬਿਜਲੀ ਵਾਲੀਆਂ ਕਾਰਾਂ ਨੂੰ ਚਾਰਜ ਕਰਨ ਦੇ ਯੋਗ ਵੀ ਹੋ ਸਕਦੀਆਂ ਹਨ ਜਦੋਂ ਉਹਨਾਂ ‘ਤੇ ਗੱਡੀ ਚਲਾਉਂਦੇ ਹਨ।
ਚੰਗੇ ਪਲਾਸਟਿਕ
ਹੁਣ ਪੌਦਿਆਂ ਅਤੇ ਕਾਈ ਤੋਂ ਬਣੇ ਪਲਾਸਟਿਕ ਹਨ! ਉਹ ਖਣਿਜ ਤੋਂ ਬਣੇ ਪਲਾਸਟਿਕ ਜਿੰਨੇ ਪ੍ਰਦੂਸ਼ਿਤ ਕਰਨ ਵਾਲੇ ਨਹੀਂ ਹਨ।
ਠੰਢੇ ਰੰਗ
ਹਲਕੇ ਰੰਗ ਦੀਆਂ ਛੱਤਾਂ ਅਤੇ ਫਰਸ਼ ਤਾਪ ਨੂੰ ਪ੍ਰਤੀਬਿੰਬਤ ਕਰਦੇ ਹਨ। ਇਹ ਸਾਨੂੰ ਗਰਮੀਆਂ ਵਿੱਚ ਠੰਢਾ ਰੱਖਦਾ ਹੈ।
ਕਾਈ ਸੁਪਰਸਟਾਰ
ਇਸ ਇਮਾਰਤ 'ਤੇ ਕੰਮ ਕਰ ਰਹੀ ਛੋਟੀ, ਚਮਕਦਾਰ ਹਰੀ ਕਾਈ ਵਿਅਰਥ ਕਾਰਬਨ ਡਾਈਆਕਸਾਈਡ ਗੈਸ ਦੀ ਵਰਤੋਂ ਕਰਦੀ ਹੈ ਅਤੇ ਇਸ ਨੂੰ ਤਾਜ਼ੀ ਆਕਸੀਜਨ ਵਿੱਚ ਬਦਲ ਦਿੰਦੀ ਹੈ। ਉਹ ਬਾਲਣ ਅਤੇ ਖਾਦ ਵੀ ਬਣਾਉਂਦੀ ਹੈ ਜੋ ਸਾਡੇ ਵਾਤਾਵਰਣ ਲਈ ਵਧੀਆ ਹਨ।
ਸੋਲਰ - ਸਭ ਤੋਂ ਸਸਤੀ ਬਿਜਲੀ
ਆਸਟ੍ਰੇਲੀਆ ਦੇ ਲੋਕ ਦੁਨੀਆ ਦੀਆਂ ਸਭ ਤੋਂ ਤੇਜ਼ ਦਰਾਂ ਵਿੱਚੋਂ ਇੱਕ ਨਾਲ ਛੱਤਾਂ ਉੱਤੇ ਸੋਲਰ ਪੈਨਲ ਲਗਾ ਰਹੇ ਹਨ। ਆਸਟ੍ਰੇਲੀਆ ਦੇ 31% ਤੋਂ ਵੱਧ ਵੱਖਰੇ-ਖੜ੍ਹੇ ਘਰਾਂ ਵਿੱਚ ਪਹਿਲਾਂ ਹੀ ਇਹ ਲੱਗੇ ਹੋਏ ਹਨ। ਸੋਲਰ ਊਰਜਾ ਹੁਣ ਬਿਜਲੀ ਦਾ ਸਭ ਤੋਂ ਸਸਤਾ ਰੂਪ ਹੈ।
➔ ਪੈਨਲਾਂ ਤੋਂ ਬਿਨਾਂ ਵੀ, ਤੁਸੀਂ ਆਪਣੇ ਪ੍ਰਦਾਤਾ ਨੂੰ ਤੁਹਾਨੂੰ ਨਵਿਆਉਣਯੋਗ ਊਰਜਾ ਵਿੱਚ ਬਦਲਣ ਜਾਂ ਕਿਸੇ ਭਾਈਚਾਰਕ ਸੋਲਰ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਕਹਿ ਕੇ ਸੋਲਰ ਵਿੱਚ ਸ਼ਾਮਲ ਹੋ ਸਕਦੇ ਹੋ।
ਮਜ਼ਬੂਤ ਭਾਈਚਾਰੇ
ਗੁਆਂਢੀ – ਤੁਹਾਡੀ ਰਾਹਤ ਟੀਮ
ਜਿਵੇਂ-ਜਿਵੇਂ ਜਲਵਾਯੂ ਪਰਿਵਰਤਨ ਦੀਆਂ ਆਫ਼ਤਾਂ ਵਧਦੀਆਂ ਹਨ, ਵਧੇਰੇ ਅੱਗਾਂ, ਹੜ੍ਹਾਂ ਅਤੇ ਗਰਮੀ ਦੀਆਂ ਲਹਿਰਾਂ ਦੇ ਨਾਲ, ਅਨੁਭਵ ਦਿਖਾਉਂਦਾ ਹੈ ਕਿ ਬਚਾਅ ਸੇਵਾਵਾਂ ਹਰ ਕਿਸੇ ਤੱਕ ਨਹੀਂ ਪਹੁੰਚ ਸਕਦੀਆਂ। ਬਹੁਤ ਸਾਰੇ ਮਾਮਲਿਆਂ ਵਿੱਚ, ਤੁਹਾਡੇ ਭਾਈਚਾਰੇ ਵਿਚਲੇ ਲੋਕ ਹੀ ਸਹਾਇਤਾ ਅਤੇ ਬਚਾਅ ਪ੍ਰਦਾਨ ਕਰਵਾਉਣਗੇ।
ਸਾਂਝਾ ਕਰਨ ਲਈ ਭੋਜਨ
OzHarvest ਵਰਗੇ ਸਮੂਹ ਸੁਪਰਮਾਰਕੀਟਾਂ, ਭੋਜਨ ਦੇ ਕਾਰੋਬਾਰਾਂ ਅਤੇ ਰੈਸਟੋਰੈਂਟਾਂ ਤੋਂ ਵਧੀਆ-ਗੁਣਵੱਤਾ ਦੇ ਵਾਧੂ ਭੋਜਨ ਨੂੰ ਦਾਨ ਸੰਸਥਾਵਾਂ ਨੂੰ ਪ੍ਰਦਾਨ ਕਰਦੇ ਹਨ ਜੋ ਲੋੜਵੰਦ ਲੋਕਾਂ ਨੂੰ ਭੋਜਨ ਦੇਣ ਵਿੱਚ ਮਦਦ ਕਰਦੀਆਂ ਹਨ।
ਦੇਸੀ ਭੋਜਨਾਂ ਦੀ ਬਿਜਾਈ ਕਰਨਾ
ਫ਼ਲ, ਜੜੀਆਂ-ਬੂਟੀਆਂ ਅਤੇ ਮਸਾਲੇ ਜੋ ਆਸਟ੍ਰੇਲੀਆ ਦੇ ਮੂਲ ਨਿਵਾਸੀ ਹਨ, ਨਾ ਕੇਵਲ ਸੁਆਦੀ ਹੁੰਦੇ ਹਨ, ਸਗੋਂ ਇਹ ਸਥਾਨਕ ਪੰਛੀਆਂ, ਜਾਨਵਰਾਂ ਅਤੇ ਪਰਾਗ ਵਾਲੇ ਕੀੜੇ-ਮਕੌੜਿਆਂ ਨੂੰ ਵੀ ਆਸਰਾ ਦਿੰਦੇ ਹਨ। ਤੁਸੀਂ ਸਲਾਹ ਵਾਸਤੇ ਆਪਣੀ ਕੌਂਸਿਲ ਜਾਂ ਨਰਸਰੀ ਨੂੰ ਪੁੱਛ ਸਕਦੇ ਹੋ।
ਸੂਰਜੀ ਊਰਜਾ ਨਾਲ ਚੱਲਣ ਵਾਲੇ ਭਾਈਚਾਰੇ
ਸੋਲਰ ਫਾਰਮ ਜਾਂ ਸਾਂਝੇ ਛੱਤ ਵਾਲੇ ਨੈੱਟਵਰਕ ਅਤੇ ਸਾਂਝੀ ਬੈਟਰੀ ਵਾਲੇ ਕਸਬੇ ਹਰ ਕਿਸੇ ਨੂੰ ਹੈਰਾਨ ਕਰਨ ਵਾਲੀ ਘੱਟ-ਲਾਗਤ 'ਤੇ, ਭਰੋਸੇਯੋਗ ਊਰਜਾ ਤੱਕ ਪਹੁੰਚ ਪ੍ਰਦਾਨ ਕਰ ਰਹੇ ਹਨ। ਭਾਈਚਾਰੇ ਵਾਲੇ ਸੋਲਰ ਲੋਕਾਂ ਨੂੰ ਇਕੱਠਾ ਕਰਦਾ ਹੈ ਅਤੇ ਪੈਸਿਆਂ ਨੂੰ ਭਾਈਚਾਰੇ ਦੇ ਵਿੱਚ ਰੱਖਦਾ ਹੈ।
ਭਾਈਚਾਰਕ ਬਗੀਚੇ
ਭਾਈਚਾਰਕ ਬਗੀਚੇ ਵਿੱਚ ਤੁਸੀਂ ਸਵਾਦਿਸ਼ਟ, ਤਾਜ਼ਾ ਭੋਜਨ ਉਗਾ ਸਕਦੇ ਹੋ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਮਿਲ ਸਕਦੇ ਹੋ।
➔ ਤੁਹਾਡੀ ਕੌਂਸਿਲ ਤੁਹਾਨੂੰ ਤੁਹਾਡੇ ਭਾਈਚਾਰੇ ਵਿੱਚ ਕੋਈ ਬਗੀਚਾ ਲੱਭਣ ਵਿੱਚ ਮਦਦ ਕਰ ਸਕਦੀ ਹੈ – ਅਤੇ ਇਸ ਬਾਰੇ ਸਲਾਹ ਦੇ ਸਕਦੀ ਹੈ ਕਿ ਇਸ ਨੂੰ ਸ਼ੁਰੂ ਕਿਵੇਂ ਕਰਨਾ ਹੈ!
ਇਕ ਦੂਜੇ ਨਾਲ ਬਦਲੋ ਅਤੇ ਸਾਂਝਾ ਕਰੋ
ਆਸਟ੍ਰੇਲੀਆ ਭਰ ਵਿੱਚ ਲੋਕ ਕਾਰਾਂ ਸਾਂਝੀਆਂ ਕਰ ਰਹੇ ਹਨ ਅਤੇ ਹੁਨਰਾਂ ਦੀਆਂ ਅਦਲਾ-ਬਦਲੀਆਂ ਅਤੇ ਔਜ਼ਾਰਾਂ ਨੂੰ ਸਾਂਝਾ ਕਰਨ ਵਾਲੇ ਸ਼ੈੱਡ ਸਥਾਪਤ ਕਰ ਰਹੇ ਹਨ। ਇਹ ਸਭ ਕੁਝ ਸਾਨੂੰ ਘੱਟ ਕੂੜਾ ਸੁੱਟਣ ਅਤੇ ਸਾਡੇ ਭਾਈਚਾਰਿਆਂ ਵਿੱਚ ਵਧੀਆ, ਮਜ਼ਬੂਤ ਸਬੰਧ ਬਣਾਉਣ ਵਿੱਚ ਮਦਦ ਕਰਦਾ ਹੈ।
ਮੁਰੰਮਤ ਕਰਨ ਵਾਲੇ ਕੈਫੇ
ਸਾਡੀਆਂ ਟੁੱਟੀਆਂ ਚੀਜ਼ਾਂ ਨੂੰ ਠੀਕ ਕਰਨ ਲਈ ਮੁਰੰਮਤ ਵਾਲੇ ਕੈਫੇ ਵਿੱਚ ਲੈ ਕੇ ਜਾਣਾ ਕੀਮਤੀ ਸਰੋਤਾਂ ਦੀ ਬੱਚਤ ਕਰਦਾ ਹੈ।
ਇਕੱਠੇ ਪਨਾਹ ਲੈਣਾ
ਭਾਈਚਾਰਕ ਇਮਾਰਤਾਂ ਅਜਿਹੀਆਂ ਖੂਬੀਆਂ ਨਾਲ ਬਣਾਈਆਂ ਜਾਣੀਆਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ ਜੋ ਸਾਨੂੰ ਬਹੁਤ ਖਰਾਬ ਮੌਸਮ ਅਤੇ ਅੱਗਾਂ ਤੋਂ ਬਚਾਉਂਦੀਆਂ ਹਨ।
➔ ਸਾਡੇ ਭਾਈਚਾਰਿਆਂ ਨੂੰ ਅੱਗ, ਹੜ੍ਹਾਂ ਅਤੇ ਤੂਫਾਨਾਂ ਤੋਂ ਬਚਾਉਣ ਦੇ ਤਰੀਕਿਆਂ ਦੀ ਪੜਚੋਲ ਕਰਨ ਲਈ, ਮਾਊਂਟ ਰੈਜ਼ੀਲੀਐਂਸ ਵਿਚਲੇ ਆਭਾਸੀ ਕਸਬੇ ਵਿੱਚ ਸੈਰ ਕਰੋ।
ਹਰਿਆਵਲ ਜ਼ਿੰਦਗੀ ਜਿਊਣਾ
ਸਿਆਣੀ ਨੈੱਟਵਰਕਿੰਗ (Smart networking)
ਮੌਸਮ, ਰੋਸ਼ਨੀ ਅਤੇ ਗਰਮੀ ਦੇ ਅਨੁਕੂਲ ਡੈਟਾ ਨੈੱਟਵਰਕਾਂ ਨੂੰ ਸਮਾਰਟ ਇਮਾਰਤਾਂ ਵਿੱਚ ਵਰਤਿਆ ਜਾਂਦਾ ਹੈ। ਇਹ ਪ੍ਰਣਾਲੀਆਂ ਪਰਦਿਆਂ ਨੂੰ ਨੀਵਾਂ ਕਰਕੇ, ਸੁਰਾਖਾਂ ਨੂੰ ਖੋਲ੍ਹ ਕੇ ਅਤੇ ਲੋੜ ਅਨੁਸਾਰ ਲਾਈਟਾਂ ਨੂੰ ਵਿਵਸਥਿਤ ਕਰਕੇ ਊਰਜਾ ਅਤੇ ਪੈਸੇ ਦੀ ਬੱਚਤ ਕਰਦੀਆਂ ਹਨ।
ਭਵਿੱਖ ਲਈ ਫੈਸ਼ਨ
ਅਸੀਂ ਮੁਕਾਬਲਤਨ ਘੱਟ ਚੀਜ਼ਾਂ ਖਰੀਦ ਕੇ, ਇਹਨਾਂ ਨੂੰ ਵਧੇਰੇ ਲੰਬੇ ਸਮੇਂ ਤੱਕ ਕੋਲ ਰੱਖ ਕੇ ਅਤੇ ਟਿਕਾਊ ਅਤੇ ਨੈਤਿਕ ਬਰਾਂਡਾਂ ਤੋਂ ਖਰੀਦ ਕੇ ਫੈਸ਼ਨ ਦੀਆਂ ਵੱਡੀਆਂ ਪ੍ਰਦੂਸ਼ਣ ਅਤੇ ਰਹਿੰਦ-ਖੂੰਹਦ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਾਂ। ਘੁੰਮਦੀ ਹੋਈ ਆਰਥਿਕਤਾ ਦਾ ਸਮਰਥਨ ਕਰਨ ਲਈ ਪੁਰਾਣੇ ਕੱਪੜਿਆਂ ਨੂੰ ਰੀਸਾਈਕਲ ਕਰਨ ਅਤੇ ਪਹਿਰਾਵੇ ਨੂੰ ਕਿਰਾਏ 'ਤੇ ਲੈਣ ਬਾਰੇ ਸੋਚੋ।
ਕਿਸਾਨਾਂ ਦੀਆਂ ਮੰਡੀਆਂ
ਕਿਸਾਨਾਂ ਅਤੇ ਭਾਈਚਾਰਿਆਂ ਨਾਲ ਸਬੰਧ ਜੋੜਨ ਦਾ ਇੱਕ ਸ਼ਾਨਦਾਰ ਤਰੀਕਾ, ਇਹ ਬਾਜ਼ਾਰ ਸਾਡੇ ਵਾਸਤੇ ਘੱਟ ਊਰਜਾ ਅਤੇ ਪੈਕੇਜ਼ਿੰਗ (ਅਤੇ ਵਧੇਰੇ ਮਜ਼ੇਦਾਰ!) ਵਾਲਾ ਭੋਜਨ ਲੈ ਕੇ ਆਉਂਦੇ ਹਨ।
➔ ਅਸੀਂ ਦੇਸੀ ਰੁੱਖ ਲਗਾ ਕੇ ਆਪਣੇ ਅਤੇ ਹੋਰ ਪ੍ਰਜਾਤੀਆਂ ਲਈ ਸਿਹਤਮੰਦ ਸਥਾਨ ਬਣਾ ਸਕਦੇ ਹਾਂ।
ਠੰਢੇ ਰੁੱਖ
ਰੁੱਖ ਤਾਜ਼ੀ ਹਵਾ ਅਤੇ ਛਾਂਅ ਦਿੰਦੇ ਹਨ। ਜਿਵੇਂ-ਜਿਵੇਂ ਸਾਡਾ ਦੇਸ਼ ਗਰਮ ਹੁੰਦਾ ਜਾਂਦਾ ਹੈ, ਰੁੱਖ ਇਸ ਦਾ ਸਾਮ੍ਹਣਾ ਕਰਨ ਵਿੱਚ ਸਾਡੀ ਮਦਦ ਕਰਦੇ ਹਨ। ਫੁੱਟਪਾਥ, ਗਲ਼ੀਆਂ ਅਤੇ ਖੇਡ ਦੇ ਮੈਦਾਨ ਦੀਆਂ ਸਤਹਾਂ ਔਸਤਨ 20°C ਠੰਢੀਆਂ ਹੁੰਦੀਆਂ ਹਨ ਜਦ ਇਹਨਾਂ ਨੂੰ ਦਰੱਖਤਾਂ ਦੁਆਰਾ ਛਾਂਅ ਪ੍ਰਦਾਨ ਕੀਤੀ ਜਾਂਦੀ ਹੈ।
ਗਰਮੀ ਤੋਂ ਆਸਰਾ ਲੈਣਾ
ਸਾਡੀਆਂ ਗਰਮੀਆਂ ਹੋਰ ਗਰਮ ਹੁੰਦੀਆਂ ਜਾ ਰਹੀਆਂ ਹਨ। ਇਮਾਰਤਾਂ ਅਤੇ ਬੱਸ ਅੱਡੇ ਜੋ ਸਾਨੂੰ ਛਾਂਅ ਵਿੱਚ ਰੱਖਦੇ ਹਨ ਮਦਦ ਕਰਨਗੇ।
➔ ਊਰਜਾ ਅਤੇ ਆਵਾਜਾਈ ਦੀ ਵਰਤੋਂ ਕਰਨਾ ਜੋ ਸਵੱਛ ਹੈ, ਅਤੇ ਖਣਿਜ ਵਾਲੇ ਬਾਲਣਾਂ ਨੂੰ ਨਹੀਂ ਸਾੜਦੀ, ਗਲੋਬਲ ਵਾਰਮਿੰਗ ਨੂੰ ਘਟਾਉਣ ਲਈ ਜ਼ਰੂਰੀ ਹੈ।
ਛੱਤ ਵਾਲੇ ਬਗੀਚੇ
ਛੱਤਾਂ ਵਾਲੇ ਬਗੀਚੇ ਸਾਡੀਆਂ ਇਮਾਰਤਾਂ ਨੂੰ ਠੰਢਾ ਰੱਖਦੇ ਹਨ, ਭੋਜਨ ਪ੍ਰਦਾਨ ਕਰਾਉਂਦੇ ਹਨ ਅਤੇ ਸਾਨੂੰ ਅਤੇ ਹੋਰ ਪ੍ਰਜਾਤੀਆਂ ਨੂੰ ਰਹਿਣ ਲਈ ਸਿਹਤਮੰਦ ਸਥਾਨ ਦਿੰਦੇ ਹਨ। ਬਗੀਚੇ ਲਚਕਦਾਰਤਾ ਦਾ ਨਿਰਮਾਣ ਕਰਦੇ ਹਨ।
ਖੜ੍ਹਵੇਂ ਬਗੀਚੇ: ਵਧੇਰੇ ਸਾਫ਼ ਹਵਾ ਦਾ ਵਧਣਾ
ਸ਼ਹਿਰ ਵਿੱਚ ਰੁੱਖ ਲਗਾਉਣ ਦਾ ਮਤਲਬ ਹੈ ਕਿ ਵਧੇਰੇ ਪ੍ਰਦੂਸ਼ਣ ਨੂੰ ਸੋਖ ਲਿਆ ਜਾਂਦਾ ਹੈ ਅਤੇ ਸਾਡੇ ਕੋਲ ਸਾਹ ਲੈਣ ਲਈ ਸਾਫ਼ ਹਵਾ ਹੁੰਦੀ ਹੈ। ਜਿਵੇਂ ਜਿਵੇਂ ਆਸਟ੍ਰੇਲੀਆ ਗਰਮ ਹੁੰਦਾ ਜਾਂਦਾ ਹੈ ਪੌਦੇ ਸਾਡੀਆਂ ਇਮਾਰਤਾਂ ਨੂੰ ਵੀ ਠੰਢਾ ਰੱਖਦੇ ਹਨ।
ਖਿੜਕੀਆਂ ਤੋਂ ਊਰਜਾ
ਫਲੋਰੋਸੈਂਟ ਸੋਲਰ ਕੌਨਸੰਟ੍ਰੇਟਰ ਵਿੰਡੋਜ਼ ਸਿਰਫ ਸੁੰਦਰ ਨਹੀਂ ਲੱਗਦੀਆਂ; ਉਹ ਬਿਜਲੀ ਬਣਾ ਰਹੀਆਂ ਹਨ। ਜਦੋਂ ਸੂਰਜ ਦੀ ਰੋਸ਼ਨੀ ਉਨ੍ਹਾਂ ਦੀ ਪਰਤ ਵਾਲੀ ਸਤਹ ਨਾਲ ਟਕਰਾਉਂਦੀ ਹੈ, ਤਾਂ ਊਰਜਾ ਕਿਨਾਰਿਆਂ ਤੇ ਭੇਜੀ ਜਾਂਦੀ ਹੈ। ਉੱਥੇ, ਵਿੰਡੋ ਫਰੇਮ ਵਿਚਲੇ ਸੋਲਰ ਸੈੱਲ ਸਾਡੇ ਵਰਤਣ ਲਈ ਬਿਜਲੀ ਨੂੰ ਸੰਭਾਲ ਕੇ ਰੱਖਦੇ ਹਨ।
ਧਰਤੀ ਦੇ ਅਨੁਕੂਲ ਕੰਕਰੀਟ
ਇੱਕ ਨਵੀਂ ਕਿਸਮ ਦੀ ਕੰਕਰੀਟ ਹੁਣ ਉਪਲਬਧ ਹੈ, ਜੋ ਕਿ ਆਮ ਤੌਰ 'ਤੇ ਨੁਕਸਾਨਦੇਹ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਤੋਂ ਬਿਨਾਂ ਬਣਾਈ ਗਈ ਹੈ। ਇਹ ਵਧੇਰੇ ਮਜ਼ਬੂਤ ਵੀ ਹੈ! ਇੱਕ ਹੋਰ ਨਵੀਂ ਕਿਸਮ ਦੀ ਕੰਕਰੀਟ ਮੁਸਾਮਾਂ ਵਾਲੀ ਹੈ, ਜੋ ਪਾਣੀ ਨੂੰ ਵਹਿਣ ਦੇ ਕੇ ਹੜ੍ਹਾਂ ਅਤੇ ਜਲਮਾਰਗਾਂ ਵਿੱਚ ਪ੍ਰਦੂਸ਼ਨ ਦਾ ਵਾਧਾ ਕਰਨ ਦੀ ਬਜਾਏ ਪਾਣੀ ਨੂੰ ਚੂਸ ਲੈਂਦੀ ਹੈ।
ਬਿਜਲੀ ਵਾਲੀਆਂ ਉੱਡਣੀਆਂ ਚੀਜ਼ਾਂ
ਬਿਜਲੀ ਵਾਲੇ ਜਹਾਜ਼, eVTOLs (ਬਿਜਲੀ ਵਾਲੀਆਂ ਸਿੱਧੀਆਂ ਉੱਡਣ ਅਤੇ ਲੈਂਡ ਕਰਨ ਵਾਲੀਆਂ), ਜਲਦੀ ਹੀ ਯਾਤਰੀਆਂ ਨੂੰ ਅਸਮਾਨ ਵਿੱਚ ਲਿਜਾਣ ਲਈ ਤਿਆਰ ਹੋ ਜਾਣਗੀਆਂ। ਏਅਰ ਟੈਕਸੀਆਂ ਜਾਂ ਐਮਰਜੈਂਸੀ ਸੇਵਾਵਾਂ ਲਈ ਲਾਭਦਾਇਕ, ਇਹ ਗੱਡੀਆਂ ਸੁਰੱਖਿਅਤ, ਸਾਫ ਅਤੇ ਤੇਜ਼ ਹੁੰਦੀਆਂ ਹਨ।
➔ ਆਸਟ੍ਰੇਲੀਅਨ ' Vertiia' ਨੂੰ ਵੇਖੋ, ਜਿਸ ਦੀ ਉਮੀਦ 2025 ਵਿੱਚ ਕੀਤੀ ਜਾਂਦੀ ਹੈ। ਇਹ ਬਿਜਲੀ ਵਾਲੀਆਂ ਬੈਟਰੀਆਂ 'ਤੇ 250 ਕਿਲੋਮੀਟਰ ਜਾਂ ਹਾਈਡਰੋਜਨ' ਤੇ 1000 ਕਿਲੋਮੀਟਰ ਤੱਕ ਦੀ ਯਾਤਰਾ ਕਰ ਸਕਦਾ ਹੈ।