ਸਾਡੇ ਦੇਸ਼ ਦੀ ਦੇਖਭਾਲ ਕਰਨਾ
ਅਸੀਂ ਕੁਦਰਤ ਦਾ ਹਿੱਸਾ ਹਾਂ। ਇਹ ਦੇਸ਼ ਸਾਨੂੰ ਜ਼ਿੰਦਗੀ ਪ੍ਰਦਾਨ ਕਰਦਾ ਹੈ ਅਤੇ ਅਸੀਂ ਸਾਰੇ ਇਸ ਦੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਹਾਂ।
On this page...
ਹਰ ਦਿਨ, ਅਸੀਂ ਆਪਣਾ ਭਵਿੱਖ ਬਣਾ ਰਹੇ ਹਾਂ। ਹਾਲਾਂਕਿ ਸਾਡੇ ਵਾਤਾਵਰਣ ਅਤੇ ਜਲਵਾਯੂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਬਹੁਤ ਸਾਰੇ ਤਰੀਕੇ ਹਨ ਜਿੰਨ੍ਹਾਂ ਨਾਲ ਆਸਟ੍ਰੇਲੀਆ ਦੇ ਲੋਕ ਅੱਗੇ ਵਾਸਤੇ ਵਧੇਰੇ ਸਿਹਤਮੰਦ, ਸੁਰੱਖਿਅਤ, ਵਾਜਬ ਅਤੇ ਪੁੱਗਣਯੋਗ ਤਰੀਕੇ ਦੀ ਸਿਰਜਣਾ ਕਰਨ ਲਈ ਕਾਰਵਾਈ ਕਰ ਰਹੇ ਹਨ।
ਭਾਂਵੇਂ ਤੁਸੀਂ ਆਪਣੇ ਖੁਦ ਦੇ ਘਰ ਵਿੱਚ ਕੀਤੀਆਂ ਜਾਣ ਵਾਲੀਆਂ ਛੋਟੀਆਂ-ਛੋਟੀਆਂ ਤਬਦੀਲੀਆਂ ਨੂੰ ਲੱਭ ਰਹੇ ਹੋਵੋ ਜਾਂ ਜੀਵਨ-ਤੋਂ-ਵਡੇਰੇ ਹੱਲਾਂ ਤੋਂ ਪ੍ਰੇਰਿਤ ਹੋਣਾ ਚਾਹੁੰਦੇ ਹੋਵੋ, ਆਸਟ੍ਰੇਲੀਆ ਦਾ ਅਜਾਇਬ-ਘਰ ਤੁਹਾਨੂੰ ਵਿਖਾਵੇਗਾ ਕਿ ਸਾਡੇ ਭਾਈਚਾਰਿਆਂ ਵਿੱਚ ਜਲਵਾਯੂ ਤਬਦੀਲੀ ਨਾਲ ਨਿਪਟਣ ਵਾਸਤੇ ਢੇਰ ਸਾਰੀਆਂ ਉਮੀਦਾਂ
ਸਾਡੇ ਸੰਸਾਰ ਨੂੰ ਸਮਝਣਾ
ਗਰਮ ਹੋ ਰਿਹਾ ਸੰਸਾਰ
ਆਸਟ੍ਰੇਲੀਆ ਗਰਮ ਹੋ ਰਿਹਾ ਹੈ, ਜਿਸ ਨਾਲ ਮੌਸਮ ਹੋਰ ਵੀ ਭਿਆਨਕ ਹੋ ਰਿਹਾ ਹੈ। ਇਹ ਕੋਈ ਕੁਦਰਤੀ ਚੱਕਰ ਨਹੀਂ ਹੈ। ਇਸ ਸਮੱਸਿਆ ਨਾਲ ਨਿਪਟਣ ਲਈ, ਸਾਰੇ ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਵਧ ਰਹੀ ਗਿਣਤੀ ਵਿੱਚ ਲੋਕ ਸਾਫ਼ ਊਰਜਾ ਅਤੇ ਆਵਾਜਾਈ ਵੱਲ ਰੁਖ ਕਰ ਰਹੇ ਹਨ ਅਤੇ ਕੁਦਰਤ ਦੀ ਰੱਖਿਆ ਕਰਨ ਵਿੱਚ ਮਦਦ ਕਰ ਰਹੇ ਹਨ।
ਕਾਰਬਨ ਸੋਖਣ ਵਾਲੀਆਂ ਸਪੰਜਾਂ
ਦਲਦਲਾਂ ਗ੍ਰੀਨਹਾਊਸ ਗੈਸਾਂ ਨੂੰ ਜ਼ਿਆਦਾਤਰ ਜੰਗਲਾਂ ਨਾਲੋਂ ਬਿਹਤਰ ਤਰੀਕੇ ਨਾਲ ਸੋਖ ਸਕਦੀਆਂ ਹਨ, ਜੋ ਸਾਡੇ ਗ੍ਰਹਿ ਦੇ ਗਰਮ ਹੋਣ ਨੂੰ ਹੌਲੀ ਕਰਨ ਵਿੱਚ ਮਦਦ ਕਰਦੀਆਂ ਹਨ।
ਸ਼ਾਨਦਾਰ ਰੁੱਖ
ਰੁੱਖ ਜਾਨਵਰਾਂ, ਪੰਛੀਆਂ ਅਤੇ ਕੀੜਿਆਂ ਦੇ ਘਰ ਹੁੰਦੇ ਹਨ। ਉਹ ਹਵਾ ਨੂੰ ਸਾਫ ਅਤੇ ਠੰਢਾ ਕਰਦੇ ਹਨ ਅਤੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ। ਇਹ ਪਾਣੀ, ਪੋਸ਼ਕ ਤੱਤਾਂ ਅਤੇ ਕਾਰਬਨ ਦੇ ਚੱਕਰਾਂ ਨੂੰ ਚਲਾਉਂਦੇ ਰਹਿੰਦੇ ਹਨ।
ਸਹੀ ਸਮੇਂ 'ਤੇ ਸਹੀ ਅੱਗ
ਦੇਸ਼ ਦੇ ਆਦਿਵਾਸੀ ਲੋਕਾਂ ਨੇ ਲੰਬੇ ਸਮੇਂ ਤੋਂ 'ਸਭਿਆਚਾਰਕ ਅੱਗਾਂ' ਨਾਮਕ ਅਭਿਆਸ ਰਾਹੀਂ ਜ਼ਮੀਨ ਨੂੰ ਸਿਹਤਮੰਦ ਰੱਖਿਆ ਹੈ। ਠੰਢੇ ਮਹੀਨਿਆਂ ਵਿੱਚ ਘੱਟ ਲਾਟਾਂ ਵਾਲੀ ਅੱਗ ਸੁੱਕੇ ਪੌਦਿਆਂ ਦੇ ਬਾਲਣ ਨੂੰ ਸੁਰੱਖਿਅਤ ਢੰਗ ਨਾਲ ਹਟਾ ਦਿੰਦੀ ਹੈ ਅਤੇ ਦੇਸੀ ਪ੍ਰਜਾਤੀਆਂ ਦੇ ਵਧਣ-ਫੁੱਲਣ ਵਿੱਚ ਸਹਾਇਤਾ ਕਰਦੀ ਹੈ।
➔ ਦੇਸ਼ ਦੀ ਦੇਖਭਾਲ ਕਰਨ ਰਾਹੀਂ ਵੱਡੀਆਂ ਅੱਗਾਂ ਤੋਂ ਬਚਣ ਬਾਰੇ ਹੋਰ ਜਾਣੋ – ਫਾਇਰਜ਼ਟਿੱਕਸ ਐਲਾਇਂਸ ਦੇਖੋ।
ਭੋਜਨ ਵਾਲਾ ਜੰਗਲ
ਘਰੇ ਪੈਦਾ ਕੀਤਾ ਭੋਜਨ ਸਵਾਦਿਸ਼ਟ ਹੁੰਦਾ ਹੈ, ਪੋਸ਼ਕ-ਪਦਾਰਥਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਨੂੰ ਡੱਬੇ ਬੰਦ ਕਰਨ ਦੀ ਲੋੜ ਨਹੀਂ ਹੁੰਦੀ। ਮੁਰਗੀਆਂ ਅਤੇ ਬੱਤਖਾਂ ਅੰਡਿਆਂ ਅਤੇ ਭੁੰਨਣ ਵਾਸਤੇ ਬਹੁਤ ਵਧੀਆ ਹੁੰਦੀਆਂ ਹਨ, ਨਾਲ ਹੀ ਇਹ ਡਿੱਗੇ ਹੋਏ ਫਲ਼ਾਂ ਨੂੰ ਵੀ ਖਾਂਦੀਆਂ ਹਨ, ਅਤੇ ਹਾਨੀਕਾਰਕ ਕੀੜਿਆਂ ਨੂੰ ਦੂਰ ਰੱਖਦੀਆਂ ਹਨ।
➔ ਬੱਚੇ: ਕੀ ਤੁਸੀਂ ਆਪਣੇ ਮਨਪਸੰਦ ਫ਼ਲ ਗਮਲਿਆਂ ਜਾਂ ਬਗੀਚੇ ਵਿੱਚ ਲਗਾਉਣ ਦੀ ਕੋਸ਼ਿਸ਼ ਕੀਤੀ ਹੈ?
ਪਰਾਗ ਦੇ ਕਣਾਂ ਦੀ ਸ਼ਕਤੀ
ਮੱਖੀਆਂ, ਕੀੜੇ, ਚਮਗਿੱਦੜ ਅਤੇ ਪੰਛੀ ਸਾਡੇ ਖੇਤਾਂ, ਬਗੀਚਿਆਂ ਅਤੇ ਜੰਗਲਾਂ ਦੇ ਪਰਾਗ ਨੂੰ ਫੈਲਾਉਣ ਵਾਲੇ ਹਨ। ਸਾਨੂੰ ਪੌਦਿਆਂ ਨੂੰ ਫ਼ਲਾਂ ਵਾਸਤੇ ਅਤੇ ਗੁਣਾ ਕਰਦੇ ਰੱਖਣ ਲਈ ਉਨ੍ਹਾਂ ਦੀ ਲੋੜ ਹੁੰਦੀ ਹੈ। ਕੀਟਨਾਸ਼ਕਾਂ ਤੋਂ ਪਰਹੇਜ਼ ਕਰੋ!
ਟਿਕਾਊ ਖੇਤੀ
ਕੁਦਰਤ ਦੇ ਨਾਲ ਖੇਤੀ ਕਰਨਾ
"ਮੈਂ ਕੁਦਰਤ ਦੇ ਜਿੰਨੇ ਨੇੜੇ ਤੋਂ ਕੰਮ ਕਰਦਾ ਹਾਂ... ਇਹ ਓਨਾ ਹੀ ਆਸਾਨ ਹੋ ਜਾਂਦਾ ਹੈ, ਅਤੇ ਓਨਾ ਹੀ ਇਹ ਵਧੇਰੇ ਲਾਭਦਾਇਕ ਹੋ ਜਾਂਦਾ ਹੈ... ਇਸ ਨਾਲ ਖਤਰਾ ਬਹੁਤ ਘੱਟ ਹੈ, ਅਤੇ ਨਿਸ਼ਚਿਤ ਤੌਰ 'ਤੇ ਬਹੁਤ ਘੱਟ ਕੰਮ ਹੈ।" ਕੋਲਿਨ ਸੀਸ, NSW ਕਿਸਾਨ
➔ ਇੱਥੇ ਆਪਣੇ ਖੇਤਾਂ ਨੂੰ ਮੁੜ ਪੈਦਾ ਕਰਨ ਵਾਲੇ ਕਿਸਾਨਾਂ ਦੀਆਂ ਕਹਾਣੀਆਂ ਪੜ੍ਹੋ।
ਇੱਕ ਟਿਕਾਊ ਫਾਰਮ
ਇਹ ਕਿਸਾਨ ਖੇਤੀਬਾੜੀ ਰਸਾਇਣਾਂ ਦੀ ਵਰਤੋਂ ਕੀਤੇ ਬਿਨਾਂ ਜਾਂ ਹਲ ਵਾਹੁਣ ਤੋਂ ਬਿਨਾਂ ਬਹੁਤ ਸਾਰੇ ਉੱਚ ਗੁਣਵੱਤਾ ਵਾਲੇ ਭੋਜਨ ਉਗਾਉਂਦੇ ਹਨ। ਉਨ੍ਹਾਂ ਨੇ ਚਰਾਉਣ ਵਾਲੇ ਜਾਨਵਰਾਂ ਅਤੇ ਬਹੁ-ਪ੍ਰਜਾਤੀਆਂ ਦੀਆਂ ਫਸਲਾਂ ਤੋਂ ਖਾਦ ਨਾਲ ਭਰਪੂਰ ਮਿੱਟੀ ਬਣਾਈ ਹੈ। ਖਾਦ ਭਰਪੂਰ ਮਿੱਟੀ ਪਾਣੀ ਨੂੰ ਬਰਕਰਾਰ ਰੱਖਦੀ ਹੈ ਅਤੇ ਹਾਨੀਕਾਰਕ ਕੀੜਿਆਂ ਅਤੇ ਬਿਮਾਰੀਆਂ ਦਾ ਟਾਕਰਾ ਕਰਦੀ ਹੈ। ਪਸ਼ੂਆਂ ਨੂੰ ਅਗਲੇ ਖੇਤ ਵਿੱਚ ਲਿਜਾਣ ਤੋਂ ਪਹਿਲਾਂ ਥੋੜ੍ਹੇ ਸਮੇਂ ਲਈ ਖੇਤ ਵਿੱਚ ਚਰਾਇਆ ਜਾਂਦਾ ਹੈ। ਇਸ ਨਾਲ ਪੌਦਿਆਂ ਦਾ ਖਿਲਾਰਾ ਥਾਂ ਸਿਰ ਰਹਿੰਦਾ ਹੈ ਅਤੇ ਮਿੱਟੀ ਦੀ ਰੱਖਿਆ ਹੁੰਦੀ ਹੈ।
ਖੇਤੀ ਦੀ ਊਰਜਾ
ਆਸਟ੍ਰੇਲੀਆ ਦੇ ਆਲੇ-ਦੁਆਲੇ ਬਹੁਤ ਸਾਰੇ ਕਿਸਾਨ ਹਵਾ ਅਤੇ ਸੂਰਜੀ ਊਰਜਾ ਨੂੰ ਇਕੱਠੀ ਕਰਨ ਦੇ ਨਾਲ-ਨਾਲ ਭੋਜਨ ਉਗਾ ਰਹੇ ਹਨ। ਸੋਕੇ ਅਤੇ ਹੜ੍ਹਾਂ ਦੌਰਾਨ ਵੀ ਬਿਜਲੀ ਵੇਚਣ ਨਾਲ ਆਮਦਨ ਹੁੰਦੀ ਹੈ।
ਸਿਹਤਮੰਦ ਮਿੱਟੀ ਸਿਹਤਮੰਦ ਮਨੁੱਖਾਂ ਦਾ ਨਿਰਮਾਣ ਕਰਦੀ ਹੈ
ਕੀ ਤੁਸੀਂ ਇਸ ਫਾਰਮ ਦੇ ਹੇਠਾਂ ਦੀ ਮਿੱਟੀ ਦੇਖ ਸਕਦੇ ਹੋ? ਇਹ ਜੀਵਨ, ਪੋਸ਼ਕ ਤੱਤਾਂ ਅਤੇ ਕਾਰਬਨ ਨਾਲ ਭਰਪੂਰ ਹੁੰਦੀ ਹੈ। ਕਿਸਾਨ ਜੈਵਿਕ ਪਦਾਰਥਾਂ ਨੂੰ ਸ਼ਾਮਲ ਕਰ ਰਹੇ ਹਨ ਅਤੇ ਜ਼ਹਿਰੀਲੇ ਰਸਾਇਣਾਂ ਤੋਂ ਪਰਹੇਜ਼ ਕਰ ਰਹੇ ਹਨ। ਸਿਹਤਮੰਦ ਮਿੱਟੀ ਸਾਡੀ ਭੋਜਨ ਉਤਪਾਦਨ ਪ੍ਰਣਾਲੀ ਦੇ ਕੇਂਦਰ ਵਿੱਚ ਹੈ।
ਜੀਵਨ ਸਹਿਯੋਗ
ਜੰਗਲੀ ਜੀਵਾਂ ਦੇ ਪ੍ਰਫੁੱਲਤ ਹੋਣ ਲਈ ਸਾਨੂੰ ਦੇਸੀ ਖੇਤਰਾਂ ਦੀ ਰੱਖਿਆ ਕਰਨ ਦੀ ਲੋੜ ਹੈ। ਸਾਨੂੰ ਪੌਦਿਆਂ, ਜਾਨਵਰਾਂ, ਉੱਲੀਆਂ ਅਤੇ ਸੂਖਮ ਜੀਵਾਂ ਦੀ ਭਰਪੂਰ ਵੰਨ-ਸੁਵੰਨਤਾ ਦੀ ਲੋੜ ਹੈ ਤਾਂ ਜੋ ਸਾਨੂੰ ਵਧਦਾ-ਫੁੱਲਦਾ ਰੱਖਿਆ ਜਾ ਸਕੇ। ਸਿਹਤਮੰਦ ਵਾਤਾਵਰਣ-ਪ੍ਰਣਾਲੀਆਂ ਸਾਨੂੰ ਭੋਜਨ, ਆਸਰਾ, ਸਾਫ਼ ਹਵਾ ਅਤੇ ਸਾਫ਼ ਪਾਣੀ ਪ੍ਰਦਾਨ ਕਰਦੀਆਂ ਹਨ।
ਜੀਵਨ ਲਈ ਜੰਗਲ
ਜੰਗਲ ਸੰਸਾਰ ਦੀਆਂ ਜ਼ਿਆਦਾਤਰ ਭੂ-ਪ੍ਰਜਾਤੀਆਂ ਦਾ ਘਰ ਹਨ। ਜੰਗਲਾਂ ਵਿੱਚ ਬਹੁਤ ਸਾਰੀਆਂ ਦਵਾਈਆਂ ਅਤੇ ਉਪਯੋਗੀ ਸਮੱਗਰੀ ਪਾਈ ਜਾਂਦੀ ਹੈ। ਉਹ ਪਾਣੀ ਦੇ ਚੱਕਰ ਨੂੰ ਚੱਲਦਾ ਰੱਖਦੇ ਹਨ, ਵਾਧੂ ਕਾਰਬਨ ਨੂੰ ਸੋਖਦੇ ਹਨ ਅਤੇ ਸਾਨੂੰ ਠੰਢਾ ਰੱਖਣ ਵਿੱਚ ਮਦਦ ਕਰਦੇ ਹਨ।
➔ ਤੁਸੀਂ ਜੰਗਲਾਂ ਦੀ ਰੱਖਿਆ ਕਰਨ ਵਿੱਚ ਮਦਦ ਕਰ ਸਕਦੇ ਹੋ: ਗ੍ਰੀਨਿੰਗ ਆਸਟ੍ਰੇਲੀਆ, ਲੈਂਡਕੇਅਰ, WWF-ਆਸਟ੍ਰੇਲੀਆ, ਅਤੇ ਕੰਜ਼ਰਵੇਸ਼ਨ ਵਲੰਟੀਅਰਜ਼ ਆਸਟ੍ਰੇਲੀਆ ਵਰਗੇ ਸਮੂਹਾਂ ਨਾਲ ਜੁੜੋ।
ਦੇਸ਼ ਦੇ ਆਦਿ ਵਾਸੀਆਂ ਨਾਲ ਮੱਛੀਆਂ ਪਕੜਨਾ
ਦੇਸ਼ ਦੇ ਆਦਿਵਾਸੀ ਭਾਈਚਾਰਿਆਂ ਨੇ ਮੱਛੀਆਂ ਫੜ੍ਹਨ ਦੀਆਂ ਤਕਨੀਕਾਂ ਜਿਵੇਂ ਕਿ ਬੁਣੇ ਹੋਏ ਅਤੇ ਪੱਥਰ ਦੇ ਜਾਲਾਂ ਦੀ ਵਰਤੋਂ ਕਰਕੇ, ਲੰਬੀ-ਮਿਆਦ ਦੇ ਸਭਿਆਚਾਰਕ ਅਭਿਆਸ ਦੇ ਭਾਗ ਵਜੋਂ ਮੱਛੀਆਂ ਪਕੜਨ ਦਾ ਟਿਕਾਊ ਅਭਿਆਸ ਕੀਤਾ ਹੈ।
ਸਮੁੰਦਰੀ ਘਾਹ: ਗਊਆਂ ਦੇ ਡਕਾਰਾਂ ਨੂੰ ਰੋਕਣਾ!
ਕਿਸਾਨਾਂ ਅਤੇ ਖੋਜ ਕਰਨ ਵਾਲਿਆਂ ਨੇ ਲੱਭਿਆ ਹੈ ਕਿ ਗਾਵਾਂ ਅਤੇ ਭੇਡਾਂ ਨੂੰ ਆਸਟ੍ਰੇਲੀਆ ਦਾ ਸਮੁੰਦਰੀ ਲਾਲ ਘਾਹ ਦਾ ਥੋੜ੍ਹਾ ਜਿਹਾ ਭੋਜਨ ਖੁਆਉਣ ਨਾਲ ਉਨ੍ਹਾਂ ਦਾ ਪਾਚਨ ਬਦਲ ਜਾਂਦਾ ਹੈ। ਉਹ ਬਿਹਤਰ ਤਰੀਕੇ ਨਾਲ ਵਧਦੇ ਹਨ ਅਤੇ ਮੀਥੇਨ ਵਾਲੇ ਡਕਾਰ ਮਾਰਨਾ ਲਗਭਗ ਬੰਦ ਕਰ ਦਿੰਦੇ ਹਨ – ਜੋ ਕਿ ਇੱਕ ਬਹੁਤ ਹੀ ਨੁਕਸਾਨਦਾਇਕ ਗਰੀਨਹਾਊਸ ਗੈਸ ਹੈ।
➔ ਤੁਸੀਂ ਪੌਦੇ ਲਗਾ ਕੇ ਅਤੇ ਨਵਿਆਉਣਯੋਗ ਊਰਜਾ ਅਤੇ ਸਾਫ਼ ਆਵਾਜਾਈ ਵੱਲ ਤਬਦੀਲ ਹੋ ਕੇ ਹਵਾ ਪ੍ਰਦੂਸ਼ਣ ਨੂੰ ਘਟਾ ਸਕਦੇ ਹੋ ਅਤੇ ਧਰਤੀ, ਸਾਡੇ ਘਰ ਦੀ ਰੱਖਿਆ ਕਰ ਸਕਦੇ ਹੋ।
ਸਾਡੀ ਹਵਾ ਨੂੰ ਸਾਫ਼ ਕਰਨਾ
ਭੂਮੀ ਦੇ ਪੌਦੇ, ਸਮੁੰਦਰੀ ਘਾਹ ਅਤੇ ਹੋਰ ਕਾਈਆਂ ਕਾਰਬਨ ਡਾਈਆਕਸਾਈਡ (CO₂), ਗ੍ਰੀਨਹਾਊਸ ਗੈਸ ਨੂੰ ਸੋਖ ਲੈਂਦੇ ਹਨ, ਅਤੇ ਸਾਨੂੰ ਤਾਜ਼ੀ ਆਕਸੀਜਨ ਦਿੰਦੇ ਹਨ। ਸਾਡੇ ਦੁਆਰਾ ਸਾਹ ਰਾਹੀਂ ਲਈ ਜਾਣ ਵਾਲੀ ਅੱਧੀ ਤੋਂ ਵੱਧ ਆਕਸੀਜਨ ਸਮੁੰਦਰੀ ਕਾਈ ਤੋਂ ਆਉਂਦੀ ਹੈ।
ਸ਼ਾਨਦਾਰ ਸਮੁੰਦਰੀ ਘਾਹ
ਆਸਟ੍ਰੇਲੀਆ ਦੇ ਤੱਟ ਤੋਂ ਦੂਰ ਸਮੁੰਦਰੀ ਘਾਹ ਦੇ ਨਵੇਂ ਫਾਰਮ ਹਨ। ਸਮੁੰਦਰੀ ਘਾਹ ਸਮੁੰਦਰਾਂ ਅਤੇ ਲੋਕਾਂ ਦੀ ਸਿਹਤ ਨੂੰ ਵਧਾਉਂਦਾ ਹੈ। ਸਮੁੰਦਰੀ ਘਾਹ ਤੇਜ਼ੀ ਨਾਲ ਵਧਦਾ ਹੈ ਅਤੇ ਵਿਸ਼ੇਸ਼ ਤੌਰ 'ਤੇ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਵਿੱਚ ਬਦਲਣ ਵਿੱਚ ਵਧੀਆ ਹੁੰਦਾ ਹੈ।
ਛੱਲਾਂ ਦੀ ਸ਼ਕਤੀ
ਇਹ ਚਿੱਤਰ ਕਿੰਗ ਆਈਲੈਂਡ ਵਿਖੇ ਛੱਲਾਂ ਦੀ ਸ਼ਕਤੀ ਵਾਲੇ ਜਨਰੇਟਰ ਦੇ ਕੱਟ-ਅਵੇ ਮਾਡਲ ਨੂੰ ਦਰਸਾਉਂਦਾ ਹੈ। ਜਿਵੇਂ ਹੀ ਤਰੰਗਾਂ 'ਮਕੈਨੀਕਲ ਬਲੋਅ-ਹੋਲ' ਦੇ ਅੰਦਰ ਅਤੇ ਬਾਹਰ ਆਉਂਦੀਆਂ ਹਨ, ਹਵਾ ਦਾ ਹਰ ਇੱਕ ਝਟਕਾ ਟਰਬਾਈਨ ਨੂੰ ਘੁਮਾ ਦਿੰਦਾ ਹੈ, ਜਿਸ ਨਾਲ ਬਿਜਲੀ ਪੈਦਾ ਹੁੰਦੀ ਹੈ।
ਪਾਣੀ ਵਾਲੇ ਜੰਗਲਾਂ ਦੀ ਦੇਖਭਾਲ ਕਰਨਾ, ਸਮੁੰਦਰੀ ਤੱਟਾਂ ਦੀ ਰੱਖਿਆ ਕਰਨਾ
ਪਾਣੀ ਵਾਲੇ ਜੰਗਲਾਂ ਦੀਆਂ ਦਲਦਲਾਂ ਅਤੇ ਰੇਤ ਦੇ ਟਿੱਬਿਆਂ ਵਿੱਚ ਬਨਸਪਤੀ ਦੀ ਮੁੜ-ਬਿਜਾਈ ਕਰਨਾ ਸਾਡੇ ਤੱਟਾਂ ਨੂੰ ਹੜ੍ਹਾਂ ਅਤੇ ਖੁਰਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।
ਪਾਣੀ ਦੇ ਹੇਠਾਂ ਵਾਲੇ ਜੰਗਲਾਂ ਦੀ ਰੱਖਿਆ ਕਰਨਾ
ਆਸਟ੍ਰੇਲੀਆ ਦੇ ਪਾਣੀ ਦੇ ਹੇਠਾਂ ਵਾਲੇ ਜੰਗਲ ਅਤੇ ਸਮੁੰਦਰੀ ਘਾਹ ਦੇ ਮੈਦਾਨ, ਜੋ ਸਮੁੰਦਰੀ ਜੀਵਨ ਨਾਲ ਭਰਪੂਰ ਅਤੇ ਕਾਰਬਨ ਨੂੰ ਫੜਨ ਵਿੱਚ ਬਹੁਤ ਵਧੀਆ ਹਨ, ਪ੍ਰਦੂਸ਼ਣ ਅਤੇ ਗਰਮ ਪਾਣੀ ਦੇ ਕਾਰਨ ਅਲੋਪ ਹੋ ਰਹੇ ਹਨ। ਬਹਾਲੀ ਕਰਨ ਵਾਲੇ ਪ੍ਰੋਜੈਕਟਾਂ ਨੂੰ ਕੁਝ ਸਫਲਤਾ ਮਿਲ ਰਹੀ ਹੈ।
➔ ਓਪਰੇਸ਼ਨ ਕਰੇਅਵੀਡ ਦੇ ਸ਼ਾਨਦਾਰ ਕੰਮ ਦੀ ਜਾਂਚ ਕਰੋ ਅਤੇ ਪਾਣੀ ਦੇ ਹੇਠਾਂ ਦੇ ਰੁੱਖ ਨੂੰ ਸਪੌਂਸਰ ਕਰੋ
ਸਮੁੰਦਰੀ-ਦੋਸਤਾਨਾ ਕਿਸ਼ਤੀ ਚਲਾਉਣਾ ਅਤੇ ਮੱਛੀਆਂ ਫੜ੍ਹਨਾ
ਆਪੇ ਮਿੱਟੀ ਹੋ ਜਾਣ ਵਾਲੇ ਮੱਛੀ ਫੜ੍ਹਨ ਵਾਲੇ ਜਾਲ ਅਤੇ ਮੱਛੀਆਂ ਫੜਨ ਵਾਲੀ ਲਾਈਨ ਸਮੁੰਦਰੀ ਜਾਨਵਰਾਂ ਦੀ ਇਸ ਵਿਚ ਫਸਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਂਦੀਆਂ ਹਨ। ਛੋਟੀਆਂ ਮੱਛੀਆਂ ਲਈ ਜਗਦੇ ਹੋਏ ਬੱਚ ਨਿਕਲਣ ਵਾਲੇ ਛੇਕਾਂ ਵਾਲੇ ਜਾਲ ਸਮੁੰਦਰੀ ਆਬਾਦੀ ਦਾ ਸਮਰਥਨ ਕਰਦੇ ਹਨ। ਕਿਸ਼ਤੀ ਦੇ ਮਾਲਕ ਵਾਤਾਵਰਣ ਲਈ ਸਹੀ ਪ੍ਰਦੂਸ਼ਣ ਨਾ ਫੈਲਾਉਣ ਵਾਲੇ ਰੰਗ-ਰੋਗਨ ਦੀ ਵਰਤੋਂ ਕਰ ਸਕਦੇ ਹਨ।
➔ ਕਿਸ਼ਤੀ-ਮਾਲਕ ਇੱਕ ਉੱਭਰੇ ਹੋਏ, ਵਾਤਾਵਰਣ ਦੇ ਅਨੁਕੂਲ ਕਿਸ਼ਤੀ ਨੂੰ ਬੰਨ ਕੇ ਰੱਖੇ ਜਾਣ ਦੀ ਵਰਤੋਂ ਕਰਕੇ ਮਹੱਤਵਪੂਰਨ ਸਮੁੰਦਰੀ ਘਾਹ ਦੇ ਮੈਦਾਨਾਂ ਦੀ ਰੱਖਿਆ ਕਰ ਸਕਦੇ ਹਨ।
ਨਵਿਆਉਣਯੋਗ ਊਰਜਾ
ਸਭ ਤੋਂ ਸਸਤੀ ਊਰਜਾ
ਸੂਰਜੀ ਊਰਜਾ ਬਿਜਲੀ ਦਾ ਸਭ ਤੋਂ ਸਸਤਾ ਸਰੋਤ ਹੈ। ਬੈਟਰੀ ਦੇ ਨਾਲ, ਉਦੋਂ ਵੀ ਬਿਜਲੀ ਰਹਿੰਦੀ ਹੈ ਜਦੋਂ ਸੂਰਜ ਚਮਕਦਾ ਨਹੀਂ ਹੁੰਦਾ। ਨਵਿਆਉਣਯੋਗ ਊਰਜਾ ਉਦਯੋਗ ਵੱਡੀ ਗਿਣਤੀ ਵਿੱਚ ਕਾਮਿਆਂ ਨੂੰ ਰੁਜ਼ਗਾਰ ਦਿੰਦਾ ਹੈ।
ਸਭ ਲਈ ਪਾਣੀ
ਪਾਣੀ ਨੂੰ ਇਸ ਦੇ ਪ੍ਰਵਾਹਾਂ ਤੋਂ ਖਿੱਚਣ ਦੀ ਬਜਾਏ, ਟੈਂਕੀਆਂ ਦੀ ਵਰਤੋਂ ਕਰਨਾ ਅਤੇ ਮਿੱਟੀ ਵਿੱਚ ਜੈਵਿਕ ਪਦਾਰਥਾਂ ਨੂੰ ਵਧਾਉਣਾ ਖੇਤਾਂ ਅਤੇ ਵਾਤਾਵਰਣ ਪ੍ਰਣਾਲੀਆਂ ਨੂੰ ਖੁਸ਼ਕ ਸਮੇਂ ਨਾਲ ਸਿੱਝਣ ਵਿੱਚ ਮਦਦ ਕਰਦਾ ਹੈ।
➔ ਕੀ ਤੁਹਾਡੇ ਕੋਲ ਮੀਂਹ ਦੇ ਪਾਣੀ ਵਾਲਾ ਟੈਂਕ ਹੈ? ਉਹ ਤੁਹਾਨੂੰ ਪਾਣੀ ਦੇ ਬਿੱਲਾਂ 'ਤੇ ਬਚਤ ਕਰਨ ਅਤੇ ਸੋਕੇ ਦੇ ਦੌਰਾਨ ਪ੍ਰਬੰਧਨ ਕਰਨ ਦਿੰਦੇ ਹਨ।
ਸਾਫ਼ ਊਰਜਾ ਵਾਲੀਆਂ ਗੱਡੀਆਂ
ਯੂਟਸ, ਟਰੱਕਾਂ ਅਤੇ ਟ੍ਰੈਕਟਰਾਂ ਨੂੰ ਸੋਲਰ ਬੈਟਰੀਆਂ ਜਾਂ ਹਰੇ ਹਾਈਡ੍ਰੋਜਨ ਈਂਧਨ ਸੈੱਲਾਂ ਨਾਲ ਮੁਫਤ ਵਿੱਚ ਚਾਰਜ ਕੀਤਾ ਜਾ ਸਕਦਾ ਹੈ। ਇਹ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ ਅਤੇ ਸਾਡੀ ਜਲਵਾਯੂ ਨੂੰ ਸਥਿਰ ਕਰਨ ਵਿੱਚ ਸਹਾਇਤਾ ਕਰਦਾ ਹੈ। ਬਿਜਲੀ ਵਾਲੀਆਂ ਗੱਡੀਆਂ ਵਿੱਚ ਚੱਲਣ ਵਾਲੇ ਪੁਰਜ਼ੇ ਘੱਟ ਹੁੰਦੇ ਹਨ ਅਤੇ ਉਹਨਾਂ ਨੂੰ ਘੱਟ ਮੁਰੰਮਤਾਂ ਦੀ ਲੋੜ ਹੁੰਦੀ ਹੈ।
➔ ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਦੇ ਮਕੈਨਿਕ ਪੈਟਰੋਲ ਵਾਲੀਆਂ ਗੱਡੀਆਂ ਨੂੰ ਬਿਜਲੀ ਵਾਲੀਆਂ ਗੱਡੀਆਂ ਵਿੱਚ ਬਦਲ ਰਹੇ ਹਨ?
ਕਾਰਬਨ ਕਿਸਾਨ
ਕਾਰਬਨ ਇੱਕ ਅਜਿਹਾ ਤੱਤ ਹੈ ਜੋ ਜੀਵਿਤ ਵਸਤੂਆਂ, ਹਵਾ, ਮਿੱਟੀ ਅਤੇ ਪਾਣੀ ਰਾਹੀਂ ਚੱਕਰ ਲਗਾਉਂਦਾ ਹੈ। ਮਨੁੱਖਾਂ ਨੇ ਜੈਵਿਕ ਬਾਲਣਾਂ ਨੂੰ ਸਾੜ ਕੇ ਅਤੇ ਨਿਰਵਿਘਨ ਖੇਤੀ ਕਰਕੇ ਕਾਰਬਨ ਚੱਕਰ ਦੇ ਸੰਤੁਲਨ ਨੂੰ ਵਿਗਾੜ ਦਿੱਤਾ ਹੈ। ਇਹ ਅਸੰਤੁਲਨ ਸੰਸਾਰ ਦੇ ਗਰਮ ਹੋਣ (ਗਲੋਬਲ ਵਾਰਮਿੰਗ) ਅਤੇ ਬਹੁਤ ਜ਼ਿਆਦਾ ਖਰਾਬ ਮੌਸਮ ਦਾ ਕਾਰਨ ਬਣ ਰਿਹਾ ਹੈ। ਟਿਕਾਊ ਖੇਤੀ ਮਿੱਟੀ ਅਤੇ ਜੰਗਲਾਂ ਦੀ ਦੇਖਭਾਲ ਕਰਕੇ, ਵਾਯੂਮੰਡਲ ਦੀ ਕਾਰਬਨ ਨੂੰ ਮਿੱਟੀ ਵਿੱਚ ਵਾਪਸ ਖਿੱਚ ਕੇ ਮਦਦ ਕਰਦੀ ਹੈ।
ਸਖ਼ਤ ਫ਼ਸਲਾਂ
ਕੁਝ ਕਿਸਾਨ ਆਪਣੀਆਂ ਫਸਲਾਂ ਵਿੱਚ ਸਾਡੇ ਖੁਸ਼ਕ ਜਲਵਾਯੂ ਲਈ ਬਿਹਤਰ ਅਨੁਕੂਲ ਦੇਸੀ ਪੌਦੇ ਸ਼ਾਮਲ ਕਰ ਰਹੇ ਹਨ। ਚਾਵਲ ਅਤੇ ਕਪਾਹ ਵਰਗੀਆਂ ਪੇਸ਼ ਕੀਤੀਆਂ ਫਸਲਾਂ ਨੂੰ ਬਹੁਤ ਪਾਣੀ ਚਾਹੀਦਾ ਹੁੰਦਾ ਹੈ, ਜੋ ਸਾਡੀਆਂ ਨਦੀਆਂ ਦੇ ਵਾਤਾਵਰਣ ਪ੍ਰਣਾਲੀਆਂ ਲਈ ਘੱਟ ਪਾਣੀ ਰਹਿਣ ਦਿੰਦੀਆਂ ਹਨ।
➔ ਜ਼ਿਮੀਂਦਾਰ ਸਮੇਂ ਦੇ ਨਾਲ (ਕਾਰਬਨ ਖੇਤੀ ਪਹਿਲਕਦਮੀ ਰਾਹੀਂ) ਆਪਣੀ ਮਿੱਟੀ, ਰੁੱਖਾਂ ਅਤੇ ਜੈਵ ਵਿਭਿੰਨਤਾ ਵਿੱਚ ਸੰਭਾਲੀ ਗਈ ਹਰ ਟਨ ਕਾਰਬਨ ਲਈ ਪੈਸਾ ਕਮਾ ਸਕਦੇ ਹਨ।