ਸਿਆਣੇ ਘਰ (ਕਲੈਵਰ ਹੋਮਜ਼)
ਆਪਣੇ ਆਪ ਵਾਸਤੇ ਅਤੇ ਆਪਣੇ ਗ੍ਰਹਿ ਵਾਸਤੇ ਸਿਹਤਮੰਦ ਭਵਿੱਖ ਦਾ ਨਿਰਮਾਣ ਕਰਨ ਵਿੱਚ ਮਦਦ ਕਰਨ ਲਈ ਅਸੀਂ ਘਰ ਵਿਖੇ ਬਹੁਤ ਕੁਝ ਕਰ ਸਕਦੇ ਹਾਂ।
On this page...
ਹਰ ਦਿਨ, ਅਸੀਂ ਆਪਣਾ ਭਵਿੱਖ ਬਣਾ ਰਹੇ ਹਾਂ। ਹਾਲਾਂਕਿ ਸਾਡੇ ਵਾਤਾਵਰਣ ਅਤੇ ਜਲਵਾਯੂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਬਹੁਤ ਸਾਰੇ ਤਰੀਕੇ ਹਨ ਜਿੰਨ੍ਹਾਂ ਨਾਲ ਆਸਟ੍ਰੇਲੀਆ ਦੇ ਲੋਕ ਅੱਗੇ ਵਾਸਤੇ ਵਧੇਰੇ ਸਿਹਤਮੰਦ, ਸੁਰੱਖਿਅਤ, ਵਾਜਬ ਅਤੇ ਪੁੱਗਣਯੋਗ ਤਰੀਕੇ ਦੀ ਸਿਰਜਣਾ ਕਰਨ ਲਈ ਕਾਰਵਾਈ ਕਰ ਰਹੇ ਹਨ।
ਭਾਂਵੇਂ ਤੁਸੀਂ ਆਪਣੇ ਖੁਦ ਦੇ ਘਰ ਵਿੱਚ ਕੀਤੀਆਂ ਜਾਣ ਵਾਲੀਆਂ ਛੋਟੀਆਂ-ਛੋਟੀਆਂ ਤਬਦੀਲੀਆਂ ਨੂੰ ਲੱਭ ਰਹੇ ਹੋਵੋ ਜਾਂ ਜੀਵਨ-ਤੋਂ-ਵਡੇਰੇ ਹੱਲਾਂ ਤੋਂ ਪ੍ਰੇਰਿਤ ਹੋਣਾ ਚਾਹੁੰਦੇ ਹੋਵੋ, ਆਸਟ੍ਰੇਲੀਆ ਦਾ ਅਜਾਇਬ-ਘਰ ਤੁਹਾਨੂੰ ਵਿਖਾਵੇਗਾ ਕਿ ਸਾਡੇ ਭਾਈਚਾਰਿਆਂ ਵਿੱਚ ਜਲਵਾਯੂ ਤਬਦੀਲੀ ਨਾਲ ਨਿਪਟਣ ਵਾਸਤੇ ਢੇਰ ਸਾਰੀਆਂ ਉਮੀਦਾਂ
ਟਿਕਾਊ ਡਿਜ਼ਾਈਨ
ਆਪਣੀਆਂ ਜਗ੍ਹਾਵਾਂ ਦੀ ਦੇਖਭਾਲ ਕਰਨਾ
ਟਿਕਾਊ ਤਰੀਕੇ ਨਾਲ ਰਹਿਣਾ ਅਜਿਹੇ ਘਰਾਂ ਦੀ ਸਿਰਜਣਾ ਕਰਦਾ ਹੈ ਜੋ ਵਧੇਰੇ ਸੁਰੱਖਿਅਤ, ਵਧੇਰੇ ਸਿਹਤਮੰਦ ਅਤੇ ਵਧੇਰੇ ਪੁੱਗਣਯੋਗ ਹੁੰਦੇ ਹਨ।
➔ ਅਧਿਆਪਕ ਅਤੇ ਵਿਦਿਆਰਥੀ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਲਈ ਸਕਾਰਾਤਮਕ ਹੱਲਾਂ ਬਾਰੇ ਸਿੱਖਣ ਲਈ ਇਸ ਸਮੇਂ ਦਾ ਭਵਿੱਖ (Future Now) ਬਾਰੇ ਸਿੱਖਣ ਦੀ ਯਾਤਰਾ ਦੀ ਪਾਲਣਾ ਕਰ ਸਕਦੇ ਹਨ।
ਡਿਜ਼ਾਈਨ ਦੁਆਰਾ ਆਰਾਮਦਾਇਕ ਘਰ
ਘਰ ਨੂੰ ਸਰਦੀਆਂ ਵਿੱਚ ਨਿੱਘਾ ਬਣਾਇਆ ਜਾ ਸਕਦਾ ਹੈ ਅਤੇ ਗਰਮੀਆਂ ਵਿੱਚ ਠੰਢਾ ਕੀਤਾ ਜਾ ਸਕਦਾ ਹੈ ਜੇ ਇਹ ਸੂਰਜ ਵੱਲ ਸੇਧਿਤ ਹੋਵੇ, ਚੰਗੀ ਤਰ੍ਹਾਂ ਡਿਜ਼ਾਈਨ ਕੀਤੇ ਛਾਂਅਦਾਰ ਢਾਂਚੇ, ਤਾਪ-ਰੋਧਕ (ਇੰਸੂਲੇਸ਼ਨ) ਅਤੇ ਹਵਾ ਦੇ ਪ੍ਰਵਾਹ ਦੇ ਨਾਲ। ‘ਪੈਸਿਵ ਹਾਊਸ' ਡਿਜ਼ਾਈਨ ਏਅਰ ਕੰਡੀਸ਼ਨ ਦੀ ਥੋੜ੍ਹੀ ਜਿਹੀ ਲੋੜ ਦੇ ਨਾਲ ਸਥਿਰ ਤਾਪਮਾਨ ਦਿੰਦਾ ਹੈ।
ਕੂੜੇ ਨੂੰ ਨਵਾਂ ਜੀਵਨ ਦੇਣਾ
ਸ਼ਾਨਦਾਰ ਕਾਢਾਂ ਸਾਨੂੰ ਮੁਸ਼ਕਲ ਰਹਿੰਦ-ਖੂੰਹਦ ਨੂੰ ਚੰਗੀਆਂ ਚੀਜ਼ਾਂ ਵਿੱਚ ਬਦਲਣ ਦੇ ਰਹੀਆਂ ਹਨ। ਫਿਊਚਰ ਨਾਓ ਕਲੇਵਰ ਹੋਮਜ਼ ਮਾਡਲ ਵਿੱਚ ਗ੍ਰੀਨ ਸਿਰੇਮਿਕ® ਰਸੋਈ ਦੀਆਂ ਟਾਈਲਾਂ ਧਾਗੇ ਦੇ ਟੁਕੜਿਆਂ ਅਤੇ ਟੁੱਟੇ ਕੱਚ ਤੋਂ ਬਣੀਆਂ ਹਨ!
➔ UNSW SMaRT ਸੈਂਟਰ ਵਿਖੇ ਕ੍ਰਾਂਤੀਕਾਰੀ ਗਰੀਨ ਸਿਰਾਮਿਕਸ®, ਗਰੀਨ ਸਟੀਲ® ਅਤੇ ਹੋਰ ਚੀਜ਼ਾਂ ਬਾਰੇ ਜਾਣੋ।
ਛਾਂਅ ਵਾਲੇ ਢੰਗ
ਗਰਮੀਆਂ ਵਿੱਚ ਖਿੜਕੀਆਂ ਨੂੰ ਬਾਹਰੀ ਛੱਜਿਆਂ, ਚਾਨਣੀਆਂ ਅਤੇ ਪਰਦਿਆਂ ਨਾਲ ਛਾਂਅ ਵਿੱਚ ਰੱਖਣਾ ਸਭ ਤੋਂ ਤੇਜ਼ ਗਰਮੀ ਨੂੰ ਦੂਰ ਰੱਖਦਾ ਹੈ। ਪੱਤੇਦਾਰ ਵੇਲਾਂ ਵਾਲਾ ਪੌਦਾ ਛਾਂ ਦਿੰਦਾ ਹੈ ਅਤੇ ਸਰਦੀਆਂ ਵਿੱਚ ਗਰਮੀ ਨੂੰ ਪਾਰ ਲੰਘਣ ਦਿੰਦਾ ਹੈ ਜਦੋਂ ਵੇਲਾਂ ਪੱਤਿਆਂ ਤੋਂ ਨੰਗੀਆਂ ਹੁੰਦੀਆਂ ਹਨ।
ਸੋਲਰ ਕਾਢਾਂ
ਛੱਤ ਵਾਲੀਆਂ ਸੋਲਰ ਟਾਈਲਾਂ ਛੱਤ ਦੇ ਨਾਲ ਰਲ ਜਾਂਦੀਆਂ ਹਨ, ਊਰਜਾ ਦੀ ਸਿਰਜਣਾ ਕਰਦੀਆਂ ਹਨ ਅਤੇ ਪਾਣੀ ਨੂੰ ਗਰਮ ਕਰਦੀਆਂ ਹਨ।
➔ ਕੀ ਤੁਸੀਂ ਜਾਣਦੇ ਹੋ ਕਿ ਤਸਮਾਨੀਆ ਅਤੇ ACT ਹੁਣ 100% ਨਵਿਆਉਣਯੋਗ ਊਰਜਾ 'ਤੇ ਚੱਲ ਰਹੇ ਹਨ? ਸਾਊਥ ਆਸਟ੍ਰੇਲੀਆ ਜਲਦੀ ਹੀ 100% ਹੋ ਜਾਵੇਗਾ। NSW ਦੇ 2030 ਤੱਕ 84% ਨਵਿਆਉਣਯੋਗ ਊਰਜਾ ਤੱਕ ਪਹੁੰਚਣ ਦੀ ਉਮੀਦ ਹੈ।
ਜੰਗਲੀ ਜੀਵਾਂ ਲਈ ਅਨੁਕੂਲ ਜਾਲ
ਪੰਛੀ, ਚਮਗਿੱਦੜ ਅਤੇ ਪੋਸਮ ਵੀ ਫਲ਼ਾਂ ਨੂੰ ਪਸੰਦ ਕਰਦੇ ਹਨ। ਇਹਨਾਂ ਨੂੰ ਸੱਟ ਲੱਗਣ ਜਾਂ ਮਰਨ ਤੋਂ ਬਚਾਉਣ ਲਈ, ਸਫੈਦ ਜਾਲਾਂ ਦੀ ਵਰਤੋਂ ਕਰੋ ਜੋ ਬਹੁਤ ਤੰਗ ਬੁਣੇ ਹੋਣ – ਤਾਂ ਜੋ ਤੁਸੀਂ ਆਪਣੀ ਛੋਟੀ ਉਂਗਲ ਨੂੰ ਇਸ ਦੇ ਪਾਰ ਨਾ ਕਰ ਸਕੋ।
ਨਵਿਆਉਣਯੋਗ ਊਰਜਾ – ਸ਼ਕਤੀ ਨੂੰ ਵਧਾਉਣਾ
ਆਸਟ੍ਰੇਲੀਆ ਵਿੱਚ ਹਵਾ, ਸੂਰਜੀ, ਪਣ-ਬਿਜਲੀ ਅਤੇ ਹੋਰ ਸਾਫ਼-ਸੁਥਰੇ ਸਰੋਤਾਂ ਤੋਂ ਪੈਦਾ ਹੋਈ ਬਿਜਲੀ ਤੇਜ਼ੀ ਨਾਲ ਵਧ ਰਹੀ ਹੈ। ਨਵਿਆਉਣਯੋਗ ਊਰਜਾਵਾਂ ਵਧੇਰੇ ਨੌਕਰੀਆਂ ਅਤੇ ਸਸਤੀ ਬਿਜਲੀ ਪ੍ਰਦਾਨ ਕਰ ਰਹੀਆਂ ਹਨ, ਲੋਕਾਂ, ਗ੍ਰਹਿ ਅਤੇ ਖੁਸ਼ਹਾਲੀ ਦੀ ਸਹਾਇਤਾ ਕਰ ਰਹੀਆਂ ਹਨ।
➔ ਕਿਸੇ ਭਾਈਚਾਰਕ ਸੋਲਰ ਜਾਂ ਵਿੰਡ ਪ੍ਰੋਜੈਕਟ ਦੇ ਮੈਂਬਰ ਬਣੋ, ਤੁਹਾਨੂੰ ਜਾਂ ਆਪਣੇ ਮਕਾਨ ਮਾਲਕ ਨੂੰ ਸੋਲਰ ਪੈਨਲ ਸਥਾਪਤ ਕਰਨ ਵਿੱਚ ਮਦਦ ਕਰਨ ਲਈ ਗਰਾਂਟਾਂ ਲੱਭੋ, ਜਾਂ ਆਪਣੇ ਬਿਜਲੀ ਪ੍ਰਦਾਤਾ ਨੂੰ ਤੁਹਾਨੂੰ ਨਵਿਆਉਣਯੋਗ ਊਰਜਾ ਸਪਲਾਈ ਕਰਨ ਲਈ ਕਹੋ।
ਸੋਕੇ ਤੋਂ ਪੂਰਾ ਬਚਾਅ
ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਦਾ ਮਤਲਬ ਹੈ ਲੋਕਾਂ ਅਤੇ ਬਗੀਚਿਆਂ ਵਾਸਤੇ ਵਧੇਰੇ ਪਾਣੀ। ਇਹ ਪਾਣੀ ਦੇ ਬਿੱਲਾਂ ਵਿੱਚ ਵੀ ਬਚਤ ਕਰਦਾ ਹੈ।
ਘਰੇਲੂ ਊਰਜਾ ਹੀਰੋ
ਬਿਜਲੀ ਵਾਲੇ ਹੀਟ-ਪੰਪ ਏਅਰ ਕੰਡੀਸ਼ਨਰ ਅਤੇ ਹੀਟ-ਪੰਪ ਵਾਟਰ ਹੀਟਰ ਗੈਸ ਯੂਨਿਟਾਂ ਵਾਸਤੇ ਸ਼ਾਨਦਾਰ ਬਦਲ ਹਨ। ਵਧੇਰੇ ਸੁਯੋਗ ਅਤੇ ਚੱਲਣ ਲਈ 3 ਤੋਂ 10 ਗੁਣਾਂ ਵਧੇਰੇ ਸਸਤੇ, ਹੀਟ-ਪੰਪ ਸਾਨੂੰ ਸਾਹ ਲੈਣ, ਘਰ ਦੇ ਅੰਦਰ ਅਤੇ ਬਾਹਰਵਾਰ ਵਧੇਰੇ ਸਿਹਤਮੰਦ ਹਵਾ ਵੀ ਦਿੰਦੇ ਹਨ।
ਬਿੱਲੀ ਦਾ ਮਹਿਲ
ਆਸਟ੍ਰੇਲੀਆ ਵਿੱਚ ਬਿੱਲੀਆਂ ਹਰ ਸਾਲ ਲਗਭਗ 1.8 ਬਿਲੀਅਨ ਦੇਸੀ ਜਾਨਵਰਾਂ ਨੂੰ ਖਾਂਦੀਆਂ ਹਨ, ਜਿਸ ਨਾਲ ਬਹੁਤ ਸਾਰੀਆਂ ਪ੍ਰਜਾਤੀਆਂ ਅਲੋਪ ਹੋਣ ਦੇ ਕੰਢੇ 'ਤੇ ਪਹੁੰਚ ਜਾਂਦੀਆਂ ਹਨ। ਬਿੱਲੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਅੰਦਰ ਰੱਖਣਾ ਸਾਡੀ ਜੈਵ ਵਿਭਿੰਨਤਾ ਦੀ ਰੱਖਿਆ ਕਰਦਾ ਹੈ।
ਟਿਕਾਊ ਬਿਲਡਿੰਗ ਬਲਾਕ
ਵਿੱਚੇ-ਬਣਾਏ ਤਾਪ-ਰੋਧਕ (ਬਿਲਟ-ਇਨ ਇੰਸੂਲੇਸ਼ਨ) ਦੇ ਨਾਲ SIPS (ਢਾਂਚਾਗਤ ਇੰਸੂਲੇਟਡ ਪੈਨਲ) ਤੇਜ਼ੀ ਨਾਲ ਅਤੇ ਆਸਾਨੀ ਨਾਲ ਨਿਰਮਾਣ ਕਰਨ ਲਈ ਬਹੁਤ ਵਧੀਆ ਹਨ। ਉਨ੍ਹਾਂ ਦੀਆਂ ਸਮੱਗਰੀਆਂ ਨਵਿਆਉਣਯੋਗ ਅਤੇ ਅੱਗ ਪ੍ਰਤੀਰੋਧਕ ਹੁੰਦੀਆਂ ਹਨ।
ਤਾਪ ਰੋਧਕ (ਇੰਸੂਲੇਸ਼ਨ): ਸੌਖੀ ਜਿੱਤ
ਗਰਮੀਆਂ ਵਿੱਚ ਬਹੁਤ ਗਰਮ ਅਤੇ ਸਰਦੀਆਂ ਵਿੱਚ ਬਰਫ ਦਾ ਡੱਬਾ ਬਣੇ ਘਰ ਨਾਲ ਥੱਕ ਗਏ ਹੋ? ਤੁਹਾਡੀ ਛੱਤ, ਕੰਧਾਂ ਅਤੇ ਖਿੜਕੀਆਂ ਨੂੰ ਤਾਪ-ਰੋਧਕ ਬਨਾਉਣਾ (ਇੰਸੂਲੇਟ ਕਰਨਾ) ਬਿਨਾਂ ਬਿਜਲੀ ਦੀ ਵਰਤੋਂ ਕੀਤੇ, ਤੁਹਾਨੂੰ ਆਰਾਮਦਾਇਕ ਰੱਖਣ ਵਿੱਚ ਮਦਦ ਕਰਦਾ ਹੈ।
➔ ਦੂਹਰੇ ਸ਼ੀਸ਼ੇ ਵਾਲੀਆਂ ਖਿੜਕੀਆਂ (ਡਬਲ-ਗਲੇਜ਼ਡ ਵਿੰਡੋਜ਼) ਸ਼ਾਨਦਾਰ ਪ੍ਰਤੀਰੋਧਤਾ ਪ੍ਰਦਾਨ ਕਰਾਉਂਦੀਆਂ ਹਨ। ਤੁਸੀਂ ਸਸਤੀ, ਹਟਾਉਣਯੋਗ ਡਬਲ-ਗਲੇਜ਼ਿੰਗ ਫਿਲਮ ਨਾਲ ਆਪਣੇ ਆਪ (DIY) ਵੀ ਕਰ ਸਕਦੇ ਹੋ!
ਚੰਗੀਆਂ ਸਮੱਗਰੀਆਂ
ਟਿਕਾਊ ਸਮੱਗਰੀਆਂ ਸੁੰਦਰ, ਮਜ਼ਬੂਤ, ਘੱਟ-ਨਿਕਾਸ ਵਾਲੀਆਂ ਇਮਾਰਤਾਂ ਦੀ ਸਿਰਜਣਾ ਕਰਨ ਵਾਸਤੇ ਵਧੀਆ ਹੁੰਦੀਆਂ ਹਨ। ਬਾਂਸ, ਲੱਕੜ ਅਤੇ ਰੀਸਾਈਕਲ ਕੀਤੀ ਸਮੱਗਰੀ ਨਾਲ ਨਿਰਮਾਣ ਕਰਨਾ ਕੀਮਤੀ ਸਰੋਤਾਂ ਦੇ ਸਭ ਤੋਂ ਵੱਧ ਘਰੇਲੂ ਊਰਜਾ ਹੀਰੋ ਬਣਾਉਂਦਾ ਹੈ।
➔ ਪੈਨਲਾਂ ਨੂੰ ਲਗਵਾਉਣ ਲਈ ਸਰਕਾਰੀ ਸਹਾਇਤਾ ਬਾਰੇ ਵੇਖੋ - ਜਿਵੇਂ ਕਿ ਦੇਸ਼ ਵਿਆਪੀ 'ਸਮਾਲ-ਸਕੇਲ ਨਵਿਆਉਣਯੋਗ ਊਰਜਾ ਸਕੀਮ'।
ਸੂਰਜ ਤੋਂ ਬਿਜਲੀ
ਆਸਟ੍ਰੇਲੀਆ ਦੇ ਇੰਜੀਨੀਅਰ ਸੂਰਜੀ ਤਕਨੀਕਾਂ ਵਿੱਚ ਵਿਸ਼ਵ ਦੇ ਮੋਹਰੀ ਹਨ। ਸੋਲਰ ਹੁਣ ਬਿਜਲੀ ਪੈਦਾ ਕਰਨ ਦਾ ਸਭ ਤੋਂ ਸਸਤਾ ਤਰੀਕਾ ਹੈ। ਬੈਟਰੀ ਭਰੋਸੇਯੋਗ ਬਿਜਲੀ ਦਿੰਦੀ ਹੈ ਭਾਵੇਂ ਕਿ ਸੂਰਜ ਚਮਕਦਾ ਨਹੀਂ ਹੁੰਦਾ।
ਲਚਕੀਲੇ ਘਰ
ਅਤਿਅੰਤ ਹਾਲਾਤਾਂ ਲਈ ਬਣਾਏ ਗਏ
ਅਸੀਂ ਜਾਣਦੇ ਹਾਂ ਕਿ ਜਲਵਾਯੂ ਹੱਥੋਂ ਨਿਕਲਦੀ ਜਾ ਰਹੀ ਹੈ। ਵਧੇਰੇ ਲੋਕ ਹੜ੍ਹਾਂ, ਤੂਫਾਨਾਂ, ਗਰਮੀ ਅਤੇ ਅੱਗ ਨਾਲ ਬਿਹਤਰ ਤਰੀਕੇ ਨਾਲ ਨਿਪਟਣ ਲਈ ਆਪਣੇ ਘਰਾਂ ਦਾ ਸੁਧਾਰ ਕਰ ਰਹੇ ਹਨ।
➔ ਤੁਹਾਡੇ ਮਕਾਨ ਨੂੰ ਗੰਭੀਰ ਮੌਸਮ ਅਤੇ ਅੱਗਾਂ ਤੋਂ ਵਧੀਆ ਆਸਰਾ ਬਨਾਉਣ ਬਾਰੇ ਗਾਈਡਾਂ ਵਾਸਤੇ AdaptNSWਅਤੇ ਬੀਮਾ ਕੰਪਨੀਆਂ ਦੇਖੋ।
ਘੱਟ ਬਿਜਲੀ
LED ਬਲਬ ਪੁਰਾਣੇ ਸਟਾਈਲ ਦੇ ਬਲਬਾਂ ਨਾਲੋਂ ਘੱਟ ਊਰਜਾ ਦੀ ਵਰਤੋਂ ਕਰਦੇ ਹਨ। ਉਹ ਉਨੇ ਹੀ ਚਮਕਦਾਰ ਹਨ ਅਤੇ 20 ਸਾਲਾਂ ਤੱਕ ਚਲਦੇ ਰਹਿੰਦੇ ਹਨ।
ਰੌਕਿੰਗ ਰੀਸਾਈਕਲਿੰਗ (ਦੋਬਾਰਾ ਵਰਤੋਂ)
ਤੁਹਾਡਾ ਨਵਿਆਉਣਯੋਗ ਕੂੜਾਦਾਨ ਤੁਹਾਨੂੰ ਕੂੜੇ ਨੂੰ ਨਵੀਂ ਜਿੰਦਗੀ ਦੇਣ ਦੇ ਯੋਗ ਬਣਾਉਂਦਾ ਹੈ। ਇਹ ਪਹਿਲਾਂ ਤੋਂ ਵਰਤੇ ਗਏ ਸਰੋਤਾਂ ਅਤੇ ਊਰਜਾ ਦਾ ਵੱਧ ਤੋਂ ਵੱਧ ਲਾਭ ਉਠਾਉਂਦਾ ਹੈ। ਰੀਸਾਈਕਲ ਵਾਲੇ ਕੂੜੇ ਨੂੰ ਜ਼ਮੀਨ ਵਿੱਚ ਦੱਬਣ ਵਾਲੀਆਂ ਜਗ੍ਹਾਵਾਂ (ਲੈਂਡਫਿਲ ਸਾਈਟਾਂ) ਤੋਂ ਬਾਹਰ ਰੱਖਣਾ ਵੀ ਪ੍ਰਦੂਸ਼ਣ ਨੂੰ ਘਟਾਉਂਦਾ ਹੈ। ਘੱਟ ਖਰੀਦਣਾ ਅਤੇ ਪਲਾਸਟਿਕ ਦੀ ਪੈਕੇਜਿੰਗ ਤੋਂ ਪਰਹੇਜ਼ ਕਰਨਾ ਵੀ ਮਦਦ ਕਰਦਾ ਹੈ।
ਸੂਰਜ ਦੀ ਰੋਸ਼ਨੀ 'ਤੇ ਚਲਾਉਣਾ
ਆਸਟ੍ਰੇਲੀਆ ਵਿੱਚ ਬਹੁਤ ਸਾਰੇ ਲੋਕ ਹੁਣ ਆਪਣੀਆਂ ਕਾਰਾਂ ਅਤੇ ਈ-ਬਾਈਕਾਂ ਨੂੰ ਸੂਰਜ ਤੋਂ ਮੁਫ਼ਤ ਊਰਜਾ ਦੀ ਵਰਤੋਂ ਕਰਕੇ ਚਾਰਜ ਕਰ ਰਹੇ ਹਨ – ਛੱਤ ਅਤੇ ਭਾਈਚਾਰਕ ਸੋਲਰ ਪ੍ਰਣਾਲੀਆਂ ਦਾ ਧੰਨਵਾਦ।
➔ ਬਹੁਤ ਸਾਰੇ ਖੇਤਰਾਂ ਵਿੱਚ ਨਰਮ ਪਲਾਸਟਿਕ ਨੂੰ ਰੀਸਾਈਕਲਿੰਗ ਲਈ ਸੁਪਰ ਮਾਰਕੀਟਾਂ ਵਿੱਚ ਲਿਜਾਇਆ ਜਾ ਸਕਦਾ ਹੈ। ਤੁਸੀਂ ਇਲੈਕਟ੍ਰੌਨਿਕਸ ਲਈ ਰੀਸਾਈਕਲਿੰਗ ਸਟੇਸ਼ਨ ਵੀ ਲੱਭ ਸਕਦੇ ਹੋ।
ਹਰ ਚੀਜ਼ ਦਾ ਬਿਜਲੀਕਰਨ ਕਰੋ
ਸਾਨੂੰ ਘਰ ਵਿੱਚ, ਕੰਮ 'ਤੇ ਅਤੇ ਸੜਕ 'ਤੇ ਸਾਫ਼-ਸੁਥਰੀ ਬਿਜਲਈ ਸ਼ਕਤੀ ਨਾਲ ਤੇਜ਼ੀ ਨਾਲ ਅਦਲਾ-ਬਦਲੀ ਕਰਨ ਦੀ ਲੋੜ ਹੈ। ਸਾਡੇ ਜਲਵਾਯੂ ਨੂੰ ਸੁਰੱਖਿਅਤ ਸੰਤੁਲਨ ਵਿੱਚ ਲਿਆਉਣ ਲਈ ਕੋਲੇ, ਤੇਲ ਅਤੇ ਗੈਸ ਤੋਂ ਨਵਿਆਉਣਯੋਗ ਚੀਜ਼ਾਂ ਵਿੱਚ ਪਰਿਵਰਤਨ ਕਰਨਾ ਮਹੱਤਵਪੂਰਨ ਹੈ। ਸਵੱਛ, ਨਵਿਆਉਣਯੋਗ ਬਿਜਲੀ ਸਾਡੀ ਸਿਹਤ ਦੀ ਰੱਖਿਆ ਕਰਦੀ ਹੈ ਅਤੇ ਨੌਕਰੀਆਂ ਦੇ ਵਾਧੇ ਅਤੇ ਊਰਜਾ ਨਿਰਯਾਤ ਦੀ ਸਿਰਜਣਾ ਕਰ ਰਹੀ ਹੈ।
ਪਿਛਲੇ ਵਿਹੜੇ ਵਿੱਚ ਨਖ਼ਲਿਸਤਾਨ (ਓਏਸਿਸ)
ਬੁਸ਼ ਟੱਕਰ ਬਾਗ਼
ਦੇਸੀ ਫਲ, ਜੜੀਆਂ ਬੂਟੀਆਂ ਅਤੇ ਸਬਜ਼ੀਆਂ ਸੁਆਦੀ ਹੁੰਦੀਆਂ ਹਨ। ਇਹਨਾਂ ਮਹੱਤਵਪੂਰਨ ਪੌਦਿਆਂ ਨੂੰ ਵਧਣ ਦੇਣਾ ਸਾਡੀ ਸਿਹਤ ਨੂੰ ਵਧਾਉਂਦਾ ਹੈ ਅਤੇ ਜ਼ਮੀਨ, ਦੇਸੀ ਕੀੜੇ-ਮਕੌੜਿਆਂ ਅਤੇ ਜਾਨਵਰਾਂ ਦਾ ਸਮਰਥਨ ਕਰਦਾ ਹੈ।
➔ ਦੇਸੀ ਅੰਜੀਰ, ਝਾੜੀਦਾਰ ਟਮਾਟਰ, ਲੈਮਨ ਮਿਰਟਲ, ਦੇਸੀ ਪੁਦੀਨਾ ਅਤੇ ਹੋਰ ਚੀਜ਼ਾਂ ਨੂੰ ਅਜ਼ਮਾਓ। ਹੋਰ ਜਾਣੋ: ਇੰਡੀਗਰੋ.com.au
ਟੀਮ ਚਿਕਨ
'ਚਿਕਨ ਟਰੈਕਟਰ' ਦੇ ਨਾਲ, ਤੁਸੀਂ ਤਾਜ਼ੇ ਅੰਡੇ ਅਤੇ ਕੱਟੇ ਘਾਹ ਵਾਲਾ ਖਾਦ ਵਾਲਾ ਲਾਅਨ ਹਾਸਲ ਕਰ ਸਕਦੇ ਹੋ।
ਵੈਜ਼ -ਓ-ਰਾਮਾ
ਤੁਸੀਂ ਹਰ ਹਫਤੇ ਘੱਟ ਮੀਟ ਅਤੇ ਵਧੇਰੇ ਸਬਜ਼ੀ-ਆਧਾਰਿਤ ਖਾਣੇ ਖਾ ਕੇ ਆਪਣੀ ਸਿਹਤ ਅਤੇ ਆਪਣੇ ਗ੍ਰਹਿ ਦੀ ਸਿਹਤ ਵਿੱਚ ਮਦਦ ਕਰ ਸਕਦੇ ਹੋ। ਵੱਡੇ ਪੈਮਾਨੇ 'ਤੇ ਮੀਟ ਦੀ ਖੇਤੀ ਵਿਆਪਕ ਵਾਤਾਵਰਣਕ ਪ੍ਰਭਾਵ ਦਾ ਕਾਰਨ ਬਣਦੀ ਹੈ।
➔ ਭੋਜਨ ਕੋ-ਓਪ (ਜਿਵੇਂ ਕਿ BoxDivvy) ਖੇਤਾਂ ਤੋਂ ਸਿੱਧਾ ਤਾਜ਼ਾ ਭੋਜਨ ਲਿਆਉਂਦਾ ਹੈ। ਇਹ ਕਿਸਾਨਾਂ ਦਾ ਸਮਰਥਨ ਕਰਦਾ ਹੈ ਅਤੇ ਅਕਸਰ ਸੁਪਰਮਾਰਕੀਟਾਂ ਨਾਲੋਂ ਘੱਟ ਮਹਿੰਗਾ ਹੁੰਦਾ ਹੈ।
ਸ਼ਹਿਦ ਵਾਲੀ ਦੇਸੀ ਮੱਖੀ ਦਾ ਘਰ
ਤੁਸੀਂ ਆਸਟ੍ਰੇਲੀਆ ਦੀਆਂ 1700 ਦੇਸੀ ਸ਼ਹਿਦ ਵਾਲੀਆਂ ਮੱਖੀਆਂ ਦੀਆਂ ਕਿਸਮਾਂ ਵਿੱਚੋਂ ਕਿਸੇ ਨੂੰ ਵੀ ਦੇਸੀ ਫੁੱਲਾਂ ਅਤੇ ਪਾਣੀ ਦੇ ਸਰੋਤ ਦੇ ਨਾਲ ਆਕਰਸ਼ਤ ਅਤੇ ਪਾਲਣ ਪੋਸ਼ਣ ਕਰ ਸਕਦੇ ਹੋ।
➔ ਤੁਸੀਂ ਲੱਕੜ ਦੇ ਟੁਕੜੇ ਵਿੱਚ ਮੋਰੀਆਂ ਕਰ ਕੇ 'ਸ਼ਹਿਦ ਦੀ ਮੱਖੀ ਵਾਲਾ ਹੋਟਲ' ਬਣਾ ਸਕਦੇ ਹੋ। ਜਾਂ ਫਿਰ ਇਸ ਨੂੰ ਆਪਣੀ ਸਥਾਨਕ ਨਰਸਰੀ ਤੋਂ ਖਰੀਦੋ।
ਕੰਪੋਸਟ ਕੂੜੇਦਾਨ ਅਤੇ ਕੀੜਿਆਂ ਵਾਲੇ ਫਾਰਮ
ਭੋਜਨ ਨੂੰ ਕੂੜੇ ਵਿਚ ਸੁੱਟ ਕੇ ਜ਼ਮੀਨ ਵਿੱਚ ਦੱਬਣਾ ਗਰੀਨਹਾਊਸ ਗੈਸਾਂ ਦੀ ਵੱਡੀ ਮਾਤਰਾ ਪੈਦਾ ਕਰਦਾ ਹੈ ਕਿਉਂਕਿ ਇਹ ਸੜਦਾ ਹੈ। ਇਸ ਦੀ ਬਜਾਏ ਭੋਜਨ ਨੂੰ ਕੰਪੋਸਟ ਕਰਨਾ ਮਿੱਟੀ ਨੂੰ ਕਾਰਬਨ ਅਤੇ ਪੌਸ਼ਟਿਕ ਤੱਤ ਵਾਪਸ ਕਰਦਾ ਹੈ। ਸਿਹਤਮੰਦ ਮਿੱਟੀ ਸਿਹਤਮੰਦ ਭੋਜਨ ਦਾ ਨਿਰਮਾਣ ਕਰਦੀ ਹੈ।
➔ ਬਹੁਤ ਸਾਰੀਆਂ ਸਥਾਨਕ ਕੌਂਸਿਲਾਂ ਕੰਪੋਸਟ ਅਤੇ ਕੀੜਿਆਂ ਵਾਲੇ ਫਾਰਮ ਵਾਲੀਆਂ ਵਰਕਸ਼ਾਪਾਂ ਦੇ ਨਾਲ ਨਾਲ ਤੁਹਾਡੇ ਸ਼ੁਰੂਆਤ ਕਰਨ ਲਈ ਛੋਟ ਵਾਲੀ ਕਿੱਟ ਦੀ ਪੇਸ਼ਕਸ਼ ਕਰਦੀਆਂ ਹਨ।