ਹਰ ਦਿਨ, ਅਸੀਂ ਆਪਣਾ ਭਵਿੱਖ ਬਣਾ ਰਹੇ ਹਾਂ। ਹਾਲਾਂਕਿ ਸਾਡੇ ਵਾਤਾਵਰਣ ਅਤੇ ਜਲਵਾਯੂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਬਹੁਤ ਸਾਰੇ ਤਰੀਕੇ ਹਨ ਜਿੰਨ੍ਹਾਂ ਨਾਲ ਆਸਟ੍ਰੇਲੀਆ ਦੇ ਲੋਕ ਅੱਗੇ ਵਾਸਤੇ ਵਧੇਰੇ ਸਿਹਤਮੰਦ, ਸੁਰੱਖਿਅਤ, ਵਾਜਬ ਅਤੇ ਪੁੱਗਣਯੋਗ ਤਰੀਕੇ ਦੀ ਸਿਰਜਣਾ ਕਰਨ ਲਈ ਕਾਰਵਾਈ ਕਰ ਰਹੇ ਹਨ।

ਵਧੇਰੇ ਰਹਿਣਯੋਗ ਭਵਿੱਖ ਦੀ ਸਿਰਜਣਾ ਕਰਨ ਲਈ ਅਸੀਂ ਹੁਣ ਕੀ ਕਰ ਸਕਦੇ ਹਾਂ, ਇਸ ਲਈ ਰੁਮਾਂਚਕਾਰੀ ਵਿਚਾਰਾਂ ਨਾਲ ਭਰੀ ਇਸ ਨਵੀਂ ਪ੍ਰਦਰਸ਼ਨੀ ਵਿੱਚ ਟਿਕਾਊ ਜੀਵਨ ਦੇ ਲਾਭਾਂ ਦੀ ਪੜਚੋਲ ਕਰੋ

ਪੈਮਾਨੇ ਵਾਲੇ ਮਾਡਲਾਂ ਅਤੇ ਆਡੀਓ-ਵਿਜ਼ੂਅਲ ਸਮੱਗਰੀ ਦੀ ਵਿਸ਼ੇਸ਼ਤਾ ਵਾਲੇ ਤਿੰਨ ਪ੍ਰਦਰਸ਼ਨੀ ਵਾਲੇ ਡੱਬਿਆਂ (ਡਾਇਓਰਾਮਾਂ) ਦੇ ਨਾਲ ਆਸ਼ਾਵਾਦੀ ਭਵਿੱਖ 'ਤੇ ਝਾਤ ਪਾਓ ਜੋ ਟਿਕਾਊ ਭੂ-ਦ੍ਰਿਸ਼ਾਂ ਨੂੰ ਅਸਲ ਵਾਂਗ ਦਿਖਾਉਂਦਾ ਹੈ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਿਪਟਣ ਲਈ ਨਵੀਨਤਾਕਾਰੀ ਹੱਲਾਂ ਨੂੰ ਉਜਾਗਰ ਕਰਦੇ ਹਨ। ਭਾਈਚਾਰਕ ਬਗੀਚਿਆਂ ਤੋਂ ਲੈ ਕੇ ਉੱਡਣ ਵਾਲੀਆਂ ਟੈਕਸੀਆਂ ਤੱਕ ਹਰ ਚੀਜ਼ ਨੂੰ ਦਰਸਾਉਂਦੇ ਹੋਏ, ਹਰੇਕ ਹਿੱਸਾ ਇਹ ਪੜਚੋਲ ਕਰਦਾ ਹੈ ਕਿ ਤੁਹਾਡੇ ਘਰੇਲੂ ਜੀਵਨ ਜਾਂ ਭਾਈਚਾਰੇ ਵਿੱਚ ਹੱਲਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।

ਭਾਂਵੇਂ ਤੁਸੀਂ ਆਪਣੇ ਖੁਦ ਦੇ ਘਰ ਵਿੱਚ ਕੀਤੀਆਂ ਜਾਣ ਵਾਲੀਆਂ ਛੋਟੀਆਂ-ਛੋਟੀਆਂ ਤਬਦੀਲੀਆਂ ਨੂੰ ਲੱਭ ਰਹੇ ਹੋਵੋ ਜਾਂ ਜੀਵਨ-ਤੋਂ-ਵਡੇਰੇ ਹੱਲਾਂ ਤੋਂ ਪ੍ਰੇਰਿਤ ਹੋਣਾ ਚਾਹੁੰਦੇ ਹੋਵੋ, ਆਸਟ੍ਰੇਲੀਆ ਦਾ ਅਜਾਇਬ-ਘਰ ਤੁਹਾਨੂੰ ਵਿਖਾਵੇਗਾ ਕਿ ਸਾਡੇ ਭਾਈਚਾਰਿਆਂ ਵਿੱਚ ਜਲਵਾਯੂ ਤਬਦੀਲੀ ਨਾਲ ਨਿਪਟਣ ਵਾਸਤੇ ਢੇਰ ਸਾਰੀਆਂ ਉਮੀਦਾਂ ਅਤੇ ਸੰਭਾਵਨਾਵਾਂ ਹਨ। ਇਸ ਪ੍ਰਦਰਸ਼ਨੀ ਤੋਂ ਘਰ ਲੈ ਜਾਣ ਲਈ ਵਿਹਾਰਕ ਵਿਚਾਰਾਂ ਨਾਲ ਭਰਪੂਰ ਟੂਲਕਿੱਟ ਲੈ ਕੇ ਜਾਓ ਤਾਂ ਜੋ ਲਾਗਤਾਂ ਨੂੰ ਘੱਟ ਕਰਨ, ਜੈਵ ਵਿਭਿੰਨਤਾ ਦੀ ਰੱਖਿਆ ਕਰਨ ਅਤੇ ਜਲਵਾਯੂ ਪਰਿਵਰਤਨ ਦੀ ਤੀਬਰਤਾ ਨੂੰ ਘੱਟ ਕਰਨ ਵਿੱਚ ਮਦਦ ਕੀਤੀ ਜਾ ਸਕੇ।

ਸੈਰ ਸਪਾਟਾ


  • ਸਟੌਕਲੈਂਡ ਬਰਲੀਅ ਹੈੱਡਜ਼, QLD

    4 – 31 ਜੁਲਾਈ 2022

  • ਸਟੌਕਲੈਂਡ ਗਰੀਨ ਹਿੱਲਜ਼, NSW

    4 – 31 ਅਗਸਤ 2022

  • ਸਟੌਕਲੈਂਡ ਵੈਦਰਿਲ ਪਾਰਕ, NSW

    3 – 30 ਸਤੰਬਰ 2022

  • ਸਟੌਕਲੈਂਡ ਸ਼ੈੱਲਹਾਰਬਰ, NSW

    3 – 31 ਅਕਤੂਬਰ 2022

  • ਐਲਬਰੀ ਲਾਇਬ੍ਰੇਰੀ ਮਿਊਜ਼ੀਅਮ, ਐਲਬਰੀ, NSW

    8 ਮਾਰਚ ਤੋਂ 24 ਅਪ੍ਰੈਲ 2023


ਵੱਲੋਂ ਬਣਾਈ ਗਈ ਚੱਲਦੀ ਫਿਰਦੀ ਪ੍ਰਦਰਸ਼ਨੀ


ਪ੍ਰਦਰਸ਼ਨੀ ਦੀਆਂ ਮੁੱਖ ਚੀਜ਼ਾਂ